ਸਮਾਰਟ ਫੋਨ ਕੋਲ ਰੱਖ ਕੇ ਸੌਣ ਨਾਲ ਯੌਨ ਸਮਰੱਥਾ ਨੂੰ ਪਹੁੰਚਦੈ ਨੁਕਸਾਨ!

12/19/2019 6:46:48 PM

ਲੰਡਨ(ਇੰਟ.)- ਸਮਾਰਟ ਫੋਨ ਦੀ ਜ਼ਿਆਦਾ ਵਰਤੋਂ ਨਾਲ ਸਾਡੇ ਮਨ ਦੀ ਸਥਿਤੀ ਤਾਂ ਪ੍ਰਭਾਵਿਤ ਹੋ ਹੀ ਰਹੀ ਹੈ, ਹੁਣ ਇਸ ਦਾ ਅਸਰ ਲੋਕਾਂ ਦੀ ਯੌਨ ਜੀਵਨ ’ਤੇ ਪੈਣ ਦੀ ਗੱਲ ਸਾਹਮਣੇ ਆਈ ਹੈ। ਇਕ ਨਵੀਂ ਖੋਜ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਮੋਰੈਕੋ ਦੇ ਕਾਸਾਬਲਾਂਕਾ ਵਿਚ ਸ਼ੇਖ ਖਲੀਫਾ ਬੇਨ ਜਾਇਦ ਅੰਤਰਰਾਸ਼ਟਰੀ ਯੂਨੀਵਰਸਿਟੀ ਹਸਪਤਾਲ ਦੇ ਯੌਨ ਸਿਹਤ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ ਖੋਜ ਦੇ ਘੇਰੇ ਵਿਚ ਸ਼ਾਮਲ ਕੀਤੇ ਗਏ ਲਗਭਗ 60 ਫੀਸਦੀ ਲੋਕਾਂ ਨੇ ਸਮਾਰਟਫੋਨ ਦੇ ਕਾਰਨ ਆਪਣੇ ਯੌਨ ਜੀਵਨ ਵਿਚ ਆਈਆਂ ਸਮੱਸਿਆਵਾਂ ਨੂੰ ਸਵੀਕਾਰ ਕੀਤਾ ਹੈ।

ਖੋਜ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਗਿਆ ਹੈ ਕਿ ਖੋਜ ਵਿਚ ਸ਼ਾਮਲ ਸਾਰੇ 600 ਲੋਕਾਂ ਦੇ ਕੋਲ ਸਮਾਰਟਫੋਨ ਸਨ ਤੇ ਇਹਨਾਂ ਵਿਚੋਂ 92 ਫੀਸਦੀ ਲੋਕਾਂ ਨੇ ਸਮਾਰਟਫੋਨ ਦੀ ਰਾਤ ਨੂੰ ਵਰਤੋਂ ਕਰਨ ਦੀ ਗੱਲ ਸਵਿਕਾਰ ਕੀਤੀ। ਇਹਨਾਂ ਵਿਚੋਂ ਸਿਰਫ 18 ਫੀਸਦੀ ਲੋਕਾਂ ਨੇ ਆਪਣੇ ਫੋਨ ਨੂੰ ਬੈੱਡ ਰੂਮ ਵਿਚ ਫਲਾਈਟ ਮੋਡ ਵਿਚ ਰੱਖਣ ਦੀ ਗੱਲ ਕਹੀ। ਖੋਜ ਵਿਚ ਪਾਇਆ ਗਿਆ ਕਿ ਸਮਾਰਟ ਫੋਨ ਨੇ 20 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਨੂੰ ਨਕਾਰਤਮਕ ਤੌਰ ’ਤੇ ਪ੍ਰਭਾਵਿਤ ਕੀਤਾ, ਜਿਨਹਾਂ ਵਿਚੋਂ 60 ਫੀਸਦੀ ਨੇ ਕਿਹਾ ਕਿ ਫੋਨ ਨੇ ਉਹਨਾਂ ਦੀ ਯੌਨ ਸਮਰੱਥਾ ਨੂੰ ਪ੍ਰਭਾਵਿਤ ਕੀਤਾ।

ਰਿਪੋਰਟ ਵਿਚ ਦੱਸਿਆ ਗਿਆ ਕਿ ਲਗਭਗ 50 ਫੀਸਦੀ ਲੋਕਾਂ ਨੇ ਯੌਨ ਜੀਵਨ ਦੇ ਬਿਹਤਰ ਨਾ ਹੋਣ ਦੀ ਗਲ ਕਹੀ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੱਕ ਸਮਾਰਟਫੋਨ ਦੀ ਵਰਤੋਂ ਕੀਤੀ। ਖੋਜ ਵਿਚ ਸ਼ਾਮਲ ਲੋਕਾਂ ਵਿਚੋਂ ਇਕ ਤਿਹਾਈ ਨੇ ਮੰਨਿਆ ਕਿ ਇਨਕਮਿੰਗ ਕਾਲ ਦਾ ਜਵਾਬ ਦੇਣ ਦੀ ਮਜਬੂਰੀ ਨਾਲ ਵੀ ਸੈਕਸ ਵਿਚ ਰੁਕਾਵਟ ਆਉਂਦੀ ਹੈ।


Baljit Singh

Content Editor

Related News