ਇਜ਼ਰਾਈਲੀ ਫੌਜ ਨੇ ਗਾਜ਼ਾ ਜਾ ਰਹੀਆਂ ਕਿਸ਼ਤੀਆਂ ਨੂੰ ਰੋਕਿਆ, ਕਈ ਕਾਰਕੁੰਨਾਂ ਨੂੰ ਹਿਰਾਸਤ ’ਚ ਲਿਆ

Thursday, Oct 09, 2025 - 11:35 AM (IST)

ਇਜ਼ਰਾਈਲੀ ਫੌਜ ਨੇ ਗਾਜ਼ਾ ਜਾ ਰਹੀਆਂ ਕਿਸ਼ਤੀਆਂ ਨੂੰ ਰੋਕਿਆ, ਕਈ ਕਾਰਕੁੰਨਾਂ ਨੂੰ ਹਿਰਾਸਤ ’ਚ ਲਿਆ

ਤੇਲ ਅਵੀਵ (ਏ.ਪੀ.)- ਇਜ਼ਰਾਈਲੀ ਫੌਜ ਨੇ ਉਸ ਦੀ ਨਾਕੇਬੰਦੀ ਨੂੰ ਤੋੜ ਕੇ ਬੁੱਧਵਾਰ ਤੜਕੇ ਭੂਮੱਧ ਸਾਗਰ ਦੇ ਰਸਤਿਓਂ ਗਾਜ਼ਾ ਜਾਣ ਦੀ ਕੋਸ਼ਿਸ਼ ਕਰ ਰਹੀਆਂ 9 ਕਿਸ਼ਤੀਆਂ ਨੂੰ ਰੋਕ ਲਿਆ ਅਤੇ ਉਨ੍ਹਾਂ ’ਤੇ ਸਵਾਰ ਕਈ ਕਾਰਕੁੰਨਾਂ ਨੂੰ ਹਿਰਾਸਤ ’ਚ ਲਿਆ। ਕਿਸ਼ਤੀਆਂ ਦੇ ਸਪਾਂਸਰਾਂ ਅਤੇ ਇਜ਼ਰਾਈਲੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਕਿਹਾ ਕਿ ਕਿਸ਼ਤੀਆਂ ’ਤੇ ਸਵਾਰ 145 ਕਾਰਕੁੰਨਾਂ ਨੂੰ ਇਜ਼ਰਾਈਲ ਦੇ ਤੱਟ ’ਤੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤੇ ਜਾਣ ਦੀ ਉਮੀਦ ਹੈ। ਇਸ ’ਚ ਕਿਹਾ ਗਿਆ ਹੈ ਕਿ ਸਾਰੇ ਕਾਰਕੁੰਨਾਂ ਦੀ ਸਿਹਤ ਠੀਕ ਹੈ। ਇਜ਼ਰਾਈਲ ਨੇ ਪਿਛਲੇ ਹਫ਼ਤੇ ਵੀ 40 ਤੋਂ ਵੱਧ ਕਿਸ਼ਤੀਆਂ ’ਤੇ ਸਵਾਰ ਹੋ ਕੇ ਪ੍ਰਤੀਕਾਤਮਕ ਤੌਰ ’ਤੇ ਗਾਜ਼ਾ ’ਚ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਯੂਰਪੀ ਸੰਸਦ ਮੈਂਬਰਾਂ ਅਤੇ ਜਲਵਾਯੂ ਕਾਰਕੁੰਨ ਗ੍ਰੇਟਾ ਥਨਬਰਗ ਸਮੇਤ ਲੱਗਭਗ 450 ਕਾਰਕੁੰਨਾਂ ਨੂੰ ਹਿਰਾਸਤ ’ਚ ਲਿਆ ਸੀ।


author

cherry

Content Editor

Related News