ਈਰਾਨ ''ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

Thursday, Jun 26, 2025 - 06:57 PM (IST)

ਈਰਾਨ ''ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

ਤਹਿਰਾਨ (ਵਾਰਤਾ)- ਈਰਾਨ ਵਿੱਚ 13 ਜੂਨ ਤੋਂ ਹੁਣ ਤੱਕ ਹੋਏ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 627 ਲੋਕ ਮਾਰੇ ਗਏ ਹਨ ਅਤੇ 4,870 ਹੋਰ ਜ਼ਖਮੀ ਹੋਏ ਹਨ। ਸਿਹਤ ਮੰਤਰਾਲੇ ਦੇ ਲੋਕ ਸੰਪਰਕ ਮੁਖੀ ਹੁਸੈਨ ਕਰਮਨਪੁਰ ਨੇ 'X' 'ਤੇ ਆਪਣੀ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੱਛਮੀ ਈਰਾਨ ਵਿੱਚ ਰਾਜਧਾਨੀ ਤਹਿਰਾਨ ਅਤੇ ਕਰਮਨਸ਼ਾਹ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਜ਼ਖਮੀ ਹੋਏ ਹਨ। ਹੋਰ ਪ੍ਰਭਾਵਿਤ ਸੂਬਿਆਂ ਵਿੱਚ ਖੁਜ਼ੇਸਤਾਨ, ਲੋਰੇਸਤਾਨ, ਇਸਫਹਾਨ, ਮਰਕਜ਼ੀ, ਪੂਰਬੀ ਅਜ਼ਰਬਾਈਜਾਨ, ਹਮੇਦਾਨ, ਜ਼ੰਜਾਨ ਅਤੇ ਗਿਲਾਨ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ-'ਅਸੀਂ ਅਮਰੀਕਾ ਦੇ ਮੂੰਹ 'ਤੇ ਮਾਰਿਆ ਥੱਪੜ', ਜੰਗਬੰਦੀ ਤੋਂ ਬਾਅਦ ਬੋਲੇ ਖਮੇਨੀ

ਈਰਾਨ ਦੀ ਨਿਊਜ਼ ਏਜੰਸੀ 'ਮੇਹਰ' ਨੇ ਆਪਣੀ ਰਿਪੋਰਟ ਵਿੱਚ ਕਰਮਨਪੁਰ ਦੇ ਹਵਾਲੇ ਨਾਲ ਕਿਹਾ ਹੈ ਕਿ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ ਮਾਰੇ ਗਏ ਲੋਕਾਂ ਵਿੱਚੋਂ 86.1 ਪ੍ਰਤੀਸ਼ਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ 13.9 ਪ੍ਰਤੀਸ਼ਤ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਜਾਂ ਉੱਥੇ ਪਹੁੰਚਣ ਤੋਂ ਬਾਅਦ ਹੋਈ। ਰਿਪੋਰਟਾਂ ਅਨੁਸਾਰ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਚੋਟੀ ਦੇ ਫੌਜੀ ਕਮਾਂਡਰ ਅਤੇ ਪ੍ਰਮਾਣੂ ਵਿਗਿਆਨੀ ਮਾਰੇ ਗਏ। ਇਨ੍ਹਾਂ ਵਿੱਚ ਈਰਾਨੀ ਪਰਮਾਣੂ ਵਿਗਿਆਨੀ ਸੇਦੀਘੀ ਸਾਬਰ ਸ਼ਾਮਲ ਹਨ, ਜੋ ਸੋਮਵਾਰ ਦੇਰ ਰਾਤ ਈਰਾਨ-ਇਜ਼ਰਾਈਲ ਜੰਗਬੰਦੀ ਲਾਗੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਇਜ਼ਰਾਈਲੀ ਹਮਲੇ ਵਿੱਚ ਆਪਣੇ ਪਰਿਵਾਰ ਦੇ 11 ਮੈਂਬਰਾਂ ਸਮੇਤ ਮਾਰੇ ਗਏ ਸਨ। ਇਹ ਹਮਲਾ ਕੈਸਪੀਅਨ ਸਾਗਰ ਦੇ ਨੇੜੇ ਉੱਤਰੀ ਈਰਾਨੀ ਸ਼ਹਿਰ ਅਸਤਾਨੇਹ ਅਸ਼ਰਫੀਹ ਵਿੱਚ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News