ਇਜ਼ਰਾਈਲ ਨੂੰ ਮਿਲੀ ਵੱਡੀ ਕਾਮਯਾਬੀ, ਹਮਾਸ ਦਾ ਇਹ ਚੋਟੀ ਦਾ ਕਮਾਂਡਰ ਗਿਆ ਮਾਰਿਆ

Sunday, Oct 15, 2023 - 01:34 AM (IST)

ਇਜ਼ਰਾਈਲ ਨੂੰ ਮਿਲੀ ਵੱਡੀ ਕਾਮਯਾਬੀ, ਹਮਾਸ ਦਾ ਇਹ ਚੋਟੀ ਦਾ ਕਮਾਂਡਰ ਗਿਆ ਮਾਰਿਆ

ਤੇਲ ਅਵੀਵ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਇਕ ਹਫ਼ਤਾ ਪੂਰਾ ਹੋ ਗਿਆ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਜੰਗ 'ਤੇ ਟਿਕੀਆਂ ਹੋਈਆਂ ਹਨ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਗਾਜ਼ਾ ਪੱਟੀ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ ਅਤੇ ਅੱਤਵਾਦੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਬੰਬ ਦੀ ਧਮਕੀ ਤੋਂ ਬਾਅਦ ਫਰਾਂਸ 'ਚ ਅਲਰਟ, ਲੌਵਰ ਮਿਊਜ਼ੀਅਮ ਤੇ ਵਰਸੇਲਜ਼ ਪੈਲੇਸ ਨੂੰ ਕਰਵਾਇਆ ਖਾਲੀ

PunjabKesari

ਇਸ ਦੌਰਾਨ ਇਜ਼ਰਾਈਲੀ ਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਪੱਟੀ 'ਚ ਰਾਤ ਭਰ ਕੀਤੇ ਗਏ ਹਵਾਈ ਹਮਲਿਆਂ 'ਚ ਹਮਾਸ ਸਮੂਹ ਦੇ ਇਕ ਸੀਨੀਅਰ ਮੈਂਬਰ ਨੂੰ ਮਾਰ ਦਿੱਤਾ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਹਮਾਸ ਦੇ ਹਵਾਈ ਸਮੂਹ ਦਾ ਮੁਖੀ ਅਬੂ ਮੁਰਾਦ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ। ਇਜ਼ਰਾਈਲੀ ਰੱਖਿਆ ਬਲਾਂ ਨੇ ਇਕ ਹੈੱਡਕੁਆਰਟਰ 'ਤੇ ਹਮਲਾ ਕੀਤਾ, ਜਿੱਥੋਂ ਅੱਤਵਾਦੀ ਸਮੂਹ ਨੇ ਆਪਣੀ ਹਵਾਈ ਗਤੀਵਿਧੀ ਨੂੰ ਨਿਯੰਤਰਿਤ ਕੀਤਾ ਸੀ। ਅਜਿਹੇ 'ਚ ਹਮਾਸ ਨਾਲ ਚੱਲ ਰਹੀ ਜੰਗ 'ਚ ਇਜ਼ਰਾਈਲੀ ਫ਼ੌਜ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਹਮਾਸ ਨੂੰ ਵੱਡਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ : ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ, ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ : ਸ਼ਿਵਰਾਜ

ਦਿ ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਅਬੂ ਮੁਰਾਦ ਨੇ ਪਿਛਲੇ ਹਫ਼ਤੇ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੌਰਾਨ ਅੱਤਵਾਦੀਆਂ ਨੂੰ ਨਿਰਦੇਸ਼ਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਵਿੱਚ ਹਮਾਸ ਦੇ ਲੜਾਕੇ ਹੈਂਗ ਗਲਾਈਡਰਾਂ ਰਾਹੀਂ ਇਜ਼ਰਾਈਲ 'ਚ ਦਾਖਲ ਹੋਏ ਸਨ। ਆਈਡੀਐੱਫ ਨੇ ਕਿਹਾ ਕਿ ਉਸ ਨੇ ਸ਼ਨੀਵਾਰ ਰਾਤ ਵੱਖ-ਵੱਖ ਹਮਲਿਆਂ ਵਿੱਚ 7 ਅਕਤੂਬਰ ਨੂੰ ਇਜ਼ਰਾਈਲ 'ਚ ਘੁਸਪੈਠ ਕਰਨ ਵਾਲੇ ਹਮਾਸ ਕਮਾਂਡੋ ਬਲਾਂ ਦੇ ਦਰਜਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

PunjabKesari

ਦੋਵੇਂ ਪਾਸਿਓਂ ਹੁਣ ਤੱਕ ਮਾਰੇ ਜਾ ਚੁੱਕੇ ਹਨ ਕਰੀਬ 3 ਹਜ਼ਾਰ ਲੋਕ

7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ 'ਤੇ ਵੱਡੇ ਹਮਲੇ ਕੀਤੇ ਸਨ, ਜਿਨ੍ਹਾਂ 'ਚ ਸੈਂਕੜੇ ਲੋਕ ਮਾਰੇ ਗਏ ਸਨ। ਉਦੋਂ ਤੋਂ ਹਮਲਿਆਂ ਵਿੱਚ ਇਜ਼ਰਾਈਲ 'ਚ 1,300 ਤੋਂ ਵੱਧ ਲੋਕ ਮਾਰੇ ਗਏ ਹਨ, ਜਦੋਂ ਕਿ ਇਜ਼ਰਾਈਲੀ ਜਵਾਬੀ ਹਵਾਈ ਹਮਲਿਆਂ ਵਿੱਚ ਗਾਜ਼ਾ 'ਚ 1,530 ਤੋਂ ਵੱਧ ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਅੰਦਰ ਹਮਾਸ ਦੇ ਕਰੀਬ 1500 ਅੱਤਵਾਦੀ ਮਾਰੇ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News