ਇਜ਼ਰਾਇਲੀ ਫੌਜ ਦਾ ਦਾਅਵਾ, ''ਅੱਤਵਾਦ'' ਲਈ ਹਸਪਤਾਲਾਂ ਦੀ ਵਰਤੋਂ ਕਰ ਰਿਹੈ ਹਮਾਸ

Wednesday, Nov 15, 2023 - 05:54 PM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਇਲੀ ਫੌਜ ਗਾਜ਼ਾ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਖ਼ਤਮ ਕਰ ਰਹੀ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਹਮਾਸ ਬੀਮਾਰ ਗਾਜ਼ਾਵਾਸੀਆਂ ਨੂੰ ਆਪਣੀ ਢਾਲ ਵਜੋਂ ਵਰਤ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਹਮਾਸ ਬੀਮਾਰਾਂ ਦਾ ਇਲਾਜ ਕਰਨ ਦੀ ਬਜਾਏ ਅੱਤਵਾਦ ਲਈ ਹਸਪਤਾਲਾਂ ਦੀ ਵਰਤੋਂ ਕਰਦਾ ਹੈ। ਗਾਜ਼ਾ ਦੇ ਲੋਕਾਂ ਦਾ ਇਹ ਘਿਨਾਉਣਾ ਸ਼ੋਸ਼ਣ ਬੰਦ ਹੋਣਾ ਚਾਹੀਦਾ ਹੈ।

ਆਈਡੀਐਫ ਨੇ ਲੈਫਟੀਨੈਂਟ ਕਰਨਲ ਅਮਨੋਮ ਸ਼ੈਫਲਰ ਦੇ ਐਕਸ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿੱਥੇ ਉਸਨੇ ਜ਼ੋਰ ਦੇ ਕੇ ਕਿਹਾ ਕਿ ਬਿਮਾਰਾਂ ਦਾ ਇਲਾਜ ਕਰਨ ਦੀ ਬਜਾਏ, ਹਮਾਸ ਅੱਤਵਾਦ ਲਈ ਹਸਪਤਾਲਾਂ ਦੀ ਵਰਤੋਂ ਕਰ ਰਿਹਾ ਹੈ। ਇਸ ਵਿੱਚ ਉਸਨੇ ਅੱਗੇ ਦੱਸਿਆ ਕਿ IDF "ਹਮਾਸ ਨੂੰ ਹਰਾਉਣ ਅਤੇ ਇਜ਼ਰਾਈਲੀ ਬੰਧਕਾਂ ਨੂੰ ਛੁਡਾਉਣ ਲਈ ਗਾਜ਼ਾ ਵਿੱਚ ਜ਼ਮੀਨੀ ਕਾਰਵਾਈ ਚਲਾ ਰਿਹਾ ਹੈ। ਉਸਨੇ ਦੁਹਰਾਇਆ ਕਿ ਇਜ਼ਰਾਈਲ ਦੀ ਲੜਾਈ ਹਮਾਸ ਨਾਲ ਹੈ ਨਾ ਕਿ ਗਾਜ਼ਾ ਦੇ ਨਾਗਰਿਕਾਂ ਨਾਲ।"
ਸ਼ੈਫਲਰ ਨੇ ਅੱਗੇ ਕਿਹਾ, "ਉੱਥੇ ਬਿਮਾਰ ਲੋਕ ਸਭ ਤੋਂ ਕਮਜ਼ੋਰ ਹਨ ਅਤੇ ਜਦੋਂ ਕਿ ਅਸੀਂ ਅਤੇ ਜ਼ਿਆਦਾਤਰ ਦੇਸ਼ ਬਿਮਾਰਾਂ ਦੀ ਰੱਖਿਆ ਲਈ ਸਭ ਕੁਝ ਕਰਦੇ ਹਾਂ, ਅਫ਼ਸੋਸ ਦੀ ਗੱਲ ਹੈ ਕਿ ਗਾਜ਼ਾ ਵਿੱਚ ਅਜਿਹਾ ਨਹੀਂ ਹੈ। ਹਮਾਸ ਬਿਮਾਰ ਗਜ਼ਾ ਵਾਸੀਆਂ ਨੂੰ ਇੱਕ ਮੌਕਾ ਦੇ ਰਿਹਾ ਹੈ। ਸਭ ਤੋਂ ਕਮਜ਼ੋਰ ਲੋਕਾਂ ਨੂੰ ਅੱਗੇ ਰੱਖਣ ਦਾ ਮੌਕਾ।"

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਜੇਲ੍ਹ 'ਚ ਨਹੀਂ ਮਿਲਿਆ ਚੰਗਾ ਖਾਣਾ, ਪ੍ਰੇਮਿਕਾ ਦੇ ਕਤਲ ਦੇ ਦੋਸ਼ੀ ਨੂੰ ਮਿਲੀ 'ਰਿਹਾਈ'

ਇਜ਼ਰਾਈਲ ਨੇ ਹਸਪਤਾਲ ਵਿਚ ਦਾਖਲ ਹੋਣ 'ਤੇ ਕੀ ਕਿਹਾ?

ਇਜ਼ਰਾਇਲੀ ਫੌਜ ਨੇ ਦੱਸਿਆ ਕਿ ਹਸਪਤਾਲ 'ਚ ਦਾਖਲ ਹੋਣ ਤੋਂ ਪਹਿਲਾਂ ਹਮਾਸ ਦੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ 'ਚ ਹਮਾਸ ਦੇ ਅੱਤਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਲਈ ਇਨਕਿਊਬੇਟਰ, ਬੇਬੀ ਫੂਡ ਅਤੇ ਮੈਡੀਕਲ ਸਪਲਾਈ ਲੈ ਕੇ ਆਏ ਸੀ, ਜਿਨ੍ਹਾਂ ਦੀ ਸਫਲਤਾਪੂਰਵਕ ਡਿਲੀਵਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਹ ਚੀਜ਼ਾਂ ਲੋੜਵੰਦਾਂ ਤੱਕ ਪਹੁੰਚ ਸਕਣ। ਹਸਪਤਾਲ ਦੇ ਸਰਜਨ ਡਾਕਟਰ ਅਹਿਮਦ ਅਲ ਮੁਹੱਲਾਤੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਹਸਪਤਾਲ ਦੇ ਬਾਹਰ ਰਾਤ ਭਰ ਲੜਾਈ ਹੁੰਦੀ ਰਹੀ, ਜਿਸ ਕਾਰਨ ਸਟਾਫ਼ ਮਂੈਂਬਰ ਲੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਕੱਲ੍ਹ (ਮੰਗਲਵਾਰ) ਸ਼ਾਮ ਨੂੰ ਸ਼ੁਰੂ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News