ਇਜ਼ਰਾਈਲ ਫੌਜ ਨੇ ‘ਵੈਸਟ ਬੈਂਕ’ ਦੇ ਪੰਜ ਹੋਰ ਕੱਟੜਪੰਥੀਆਂ ਨੂੰ ਮਾਰਨ ਦਾ ਕੀਤਾ ਦਾਅਵਾ

Thursday, Aug 29, 2024 - 04:36 PM (IST)

ਯਰੂਸ਼ਲਮ- ਇਜ਼ਰਾਈਲੀ ਫੌਜ ਨੇ ਕਬਜ਼ੇ ਵਾਲੇ ‘ਪੱਛਮੀ ਬੈਂਕ’ ’ਚ ਵਿਸਥਾਰਤ ਮੁਹਿੰਮ ਦੌਰਾਨ ਸਥਾਨਕ ਕਮਾਂਡਰ ਸਮੇਤ ਪੰਜ ਹੋਰ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਫਿਲਸਤੀਨੀਆਂ ਨੇ ਨੂਰ ਸ਼ਮਸ ਸ਼ਰਨਾਰਥੀ ਕੈਂਪ ’ਚ ਇਸਲਾਮਿਕ ਜਿਹਾਦ ਦੇ ਕੱਟੜਪੰਥੀ ਸਮੂਹ ਦੇ ਕਮਾਂਡਰ ਮੁਹੰਮਦ ਜਾਬੇਰ (ਜਿਸ ਨੂੰ ਅਬੂ ਸ਼ੁਜਾ ਵੀ ਕਿਹਾ ਜਾਂਦਾ ਹੈ) ਦੀ ਮੌਤ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਇਸ ਦੌਰਾਨ ਫੌਜ ਨੇ ਕਿਹਾ ਕਿ ਸ਼ੁਜਾ ਅਤੇ ਚਾਰ ਹੋਰ ਅੱਤਵਾਦੀ ਵੀਰਵਾਰ ਸਵੇਰੇ ਇਜ਼ਰਾਈਲੀ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ, ਹਾਲਾਂਕਿ ਇਹ ਪੰਜੇ ਇਕ ਮਸਜਿਦ ’ਚ ਲੁਕੇ ਹੋਏ ਸਨ। ਇਸ ਦੌਰਾਨ ਫੌਜ ਨੇ ਕਿਹਾ ਕਿ ਅਬੂ ਸ਼ੁਜਾ ਜੂਨ ’ਚ ਇਕ ਖਤਰਨਾਕ ਗੋਲੀਬਾਰੀ ਸਮੇਤ ਇਜ਼ਰਾਈਲੀਆਂ ’ਤੇ ਕਈ ਹਮਲਿਆਂ ’ਚ ਸ਼ਾਮਲ ਰਿਹਾ  ਅਤੇ  ਉਹ ਹੋਰ ਹਮਲਿਆਂ ਦੀ ਸਾਜ਼ਿਸ਼ ਵੀ ਰੱਚ ਰਿਹਾ ਸੀ।

ਇਹ ਵੀ ਪੜ੍ਹੋ ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ

ਹਾਲਾਂਕਿ ਇਸ ਦੌਰਾਨ ਕਿਹਾ ਗਿਆ ਸੀ ਕਿ ਉਹ ਸਾਲ ਦੇ ਸ਼ੁਰੂ ’ਚ ਮਾਰਿਆ ਗਿਆ ਸੀ ਪਰ  ਪਰ ਬਾਅਦ ’ਚ ਉਹ ਅਚਾਨਕ ਦੂਜੇ ਖਾੜਕੂਆਂ ਦੇ ਅੰਤਿਮ ਸੰਸਕਾਰ ’ਚ ਪ੍ਰਗਟ ਹੋਇਆ, ਜਿੱਥੇ ਨਾਅਰੇਬਾਜ਼ੀ ਕਰਦੀ ਭੀੜ ਉਸ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ। ਇਸ ਦੌਰਾਨ ਫੌਜ ਨੇ ਦੱਸਿਆ ਕਿ ਪੱਛਮੀ ਕੰਢੇ ਦੇ ਕਸਬੇ ਤੁਲਕਾਰੇਮ 'ਚ ਮੁਹਿੰਮ ਦੌਰਾਨ ਇਕ ਹੋਰ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਜ਼ਰਾਈਲ ਦੇ ਨੀਮ ਫੌਜੀ ਬਾਰਡਰ ਪੁਲਸ ਦਾ ਇਕ ਮੈਂਬਰ ਮਾਮੂਲੀ ਜ਼ਖਮੀ ਹੋ ਗਿਆ। ਇਜ਼ਰਾਈਲ ਨੇ ਬੁੱਧਵਾਰ ਨੂੰ ਪੱਛਮੀ ਕੰਢੇ 'ਚ ਵੱਡੇ ਪੱਧਰ 'ਤੇ ਫੌਜੀ ਕਾਰਵਾਈ ਸ਼ੁਰੂ ਕੀਤੀ। ਹਮਾਸ ਨੇ ਕਿਹਾ ਕਿ ਉਸ ਦੇ 10 ਲੜਾਕੇ ਵੱਖ-ਵੱਖ ਥਾਵਾਂ 'ਤੇ ਮਾਰੇ ਗਏ ਅਤੇ ਫਿਲਸਤੀਨੀ ਸਿਹਤ ਮੰਤਰਾਲਾ ਨੇ 11ਵੇਂ ਵਿਅਕਤੀ ਦੀ ਮੌਤ ਦੀ ਖਬਰ ਦਿੱਤੀ  ਪਰ ਇਹ ਨਹੀਂ ਦੱਸਿਆ ਕਿ ਉਹ ਵਿਅਕਤੀ ਲੜਾਕੂ ਸੀ ਜਾਂ ਨਾਗਰਿਕ ਸੀ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਪੱਛਮੀ ਕੰਢੇ 'ਤੇ ਲਗਭਗ ਰੋਜ਼ਾਨਾ ਹਮਲੇ ਕਰ ਰਿਹਾ ਹੈ।

ਇਹ ਵੀ ਪੜ੍ਹੋ ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sunaina

Content Editor

Related News