ਬਾਲ ਸ਼ੋਸ਼ਣ ਦੀ ਦੋਸ਼ੀ ਇਜ਼ਰਾਇਲੀ ਮੂਲ ਦੀ ਮਾਲਕਾ ਲੀਫਰ ਆਸਟ੍ਰੇਲੀਆ ਦੀ ਅਦਾਲਤ ''ਚ ਪੇਸ਼

Monday, Sep 13, 2021 - 11:43 AM (IST)

ਮੈਲਬੌਰਨ (ਭਾਸ਼ਾ): ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਦੋਸ਼ੀ ਸਕੂਲ ਦੀ ਇਕ ਸਾਬਕਾ ਪ੍ਰਿੰਸੀਪਲ ਸੋਮਵਾਰ ਨੂੰ ਆਸਟ੍ਰੇਲੀਆ ਦੀ ਇਕ ਅਦਾਲਤ ਵਿਚ ਪੇਸ਼ ਹੋਈ। ਦੋਸ਼ੀ ਨੂੰ 6 ਸਾਲ ਤੱਕ ਚੱਲੀ ਕਾਨੂੰਨੀ ਕਾਰਵਾਈ ਦੇ ਬਾਅਦ ਇਜ਼ਰਾਈਲ ਤੋਂ ਹਵਾਲਗੀ ਦੇ ਦਿੱਤੀ ਗਈ ਸੀ। ਮਾਲਕਾ ਲੀਫਰ (54) 'ਤੇ ਮੁਕੱਦਮਾ ਚੱਲਣ ਲਾਇਕ ਲੋੜੀਂਦੇ ਸਬੂਤ ਹਨ ਜਾਂ ਨਹੀਂ ਇਸ 'ਤੇ ਫ਼ੈਸਲਾ ਲੈਣ ਲਈ 'ਮੈਲਬੌਰਨ ਮਜਿਸਟ੍ਰੇਟਸ ਕੋਰਟ' ਵਿਚ ਸੁਣਵਾਈ ਸ਼ੁਰੂ ਹੋਈ।

ਲੀਫਰ 'ਤੇ 2004 ਤੋਂ 2008 ਦੇ ਵਿਚਕਾਰ ਮੈਲਬੌਰਨ ਦੇ ਏਡਜ਼ ਇਜ਼ਰਾਈਲ ਸਕੂਲ ਦੀ ਪ੍ਰਮੁੱਖ ਦੇ ਤੌਰ 'ਤੇ ਕੰਮ ਕਰਦਿਆਂ ਬੱਚੀਆਂ ਦੇ ਬਲਾਤਕਾਰ ਸਮੇਤ 74 ਦੋਸ਼ ਹਨ। ਸੁਣਵਾਈ ਅਗਲੇ ਸੋਮਵਾਰ ਤੱਕ ਚੱਲਣ ਦੀ ਆਸ ਹੈ ਅਤੇ ਸਿਸਟਰ ਦੱਸੀ ਏਰਲਿਚ, ਨਿਕੋਲ ਮੇਅਰ ਅਤੇ ਏਲੀ ਸੈਪਰ ਉਹਨਾਂ 10 ਚਸ਼ਮਦੀਦਾਂ ਵਿਚੋਂ ਹਨ ਜਿਹਨਾਂ ਨੇ ਸੁਣਵਾਈ ਦੌਰਾਨ ਗਵਾਹੀ ਦੇਣੀ ਹੈ। ਲੀਫਰ ਦੀ ਜਨਵਰੀ ਵਿਚ ਇਜ਼ਰਾਈਲ ਤੋਂ ਹਵਾਲਗੀ ਕੀਤੀ ਗਈ ਸੀ। ਉਸ ਦੀ ਹਵਾਲਗੀ ਵਿਚ ਹੋ ਰਹੀ ਦੇਰੀ 'ਤੇ ਆਸਟ੍ਰੇਲੀਆਈ ਅਧਿਕਾਰੀਆਂ ਅਤੇ ਯਹੂਦੀ ਨੇਤਾਵਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਰਾਸ਼ਟਰਪਤੀ ਅਹੁਦੇ ਦੇ 3 ਦਾਅਵੇਦਾਰਾਂ ਨੇ ਬਾਈਡੇਨ ਦੀ ਕੀਤੀ ਸਖ਼ਤ ਆਲੋਚਨਾ

ਦੋਸ਼ੀ ਪ੍ਰਿੰਸੀਪਲ ਦਾ ਜਨਮ ਇਜ਼ਰਾਈਲ ਵਿਚ ਹੋਇਆ ਸੀ ਅਤੇ 2008 ਵਿਚ ਉਸ ਦੇ ਖ਼ਿਲਾਫ਼ ਦੋਸ਼ ਲੱਗਣੇ ਸ਼ੁਰੂ ਹੋਏ ਸਨ। ਬਾਅਦ ਵਿਚ ਉਸ ਨੇ ਸਕੂਲ ਛੱਡ ਦਿੱਤਾ ਅਤੇ ਇਜ਼ਰਾਈਲ ਵਾਪਸ ਚਲੀ ਗਈ ਸੀ। ਦੋਹਾਂ ਦੇਸ਼ਾਂ ਵਿਚਾਲੇ ਹਵਾਲਗੀ ਸੰਧੀ ਹੈ ਪਰ ਲੀਫਰ 'ਤੇ ਦੋਸ਼ ਲਗਾਉਣ ਵਾਲਿਆਂ ਸਮੇਤ ਕਈ ਆਲੋਚਕਾਂ ਨੇ ਕਿਹਾ ਸੀ ਕਿ ਇਜ਼ਰਾਇਲੀ ਅਧਿਕਾਰੀਆਂ ਨੇ ਮਾਮਲੇ ਨੂੰ ਲੰਬਾ ਖਿੱਚਿਆ। ਉੱਥੇ ਲੀਫਰ ਦਾ ਦਾਅਵਾ ਸੀ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਸੀ। ਇਜ਼ਰਾਇਲੀ ਮਨੋ ਵਿਗਿਆਨੀਆਂ ਦੀ ਇਕ ਟੀਮ ਨੇ ਪਿਛਲੇ ਸਾਲ ਇਹ ਪਾਇਆ ਕਿ ਲੀਫਰ ਆਪਣੀ ਮਾਨਸਿਕ ਸਥਿਤੀ ਦੇ ਬਾਰੇ ਝੂਠ ਬੋਲ ਰਹੀ ਹੈ। ਦਸੰਬਰ ਵਿਚ ਇਜ਼ਰਾਈਲ ਦੀ ਸਰਬ ਉੱਚ ਅਦਾਲਤ ਨੇ ਉਸ ਦੀ ਹਵਾਲਗੀ ਦੇ ਵਿਰੋਧ ਵਿਚ ਦਾਇਰ ਪਟੀਸ਼ਨ ਖਾਰਿਜ ਕਰ ਦਿੱਤੀ ਅਤੇ ਇਜ਼ਰਾਈਲ ਨੇ ਨਿਆਂ ਮਾਮਲਿਆਂ ਦੇ ਮੰਤਰੀ ਨੂੰ ਦੋਸ਼ੀ ਨੂੰ ਆਸਟ੍ਰੇਲੀਆ ਭੇਜਣ ਦੇ ਆਦੇਸ਼ 'ਤੇ ਦਸਤਖ਼ਤ ਕੀਤੇ।


Vandana

Content Editor

Related News