ਮੱਧ ਬੇਰੂਤ 'ਚ ਇਜ਼ਰਾਈਲੀ ਹਵਾਈ ਹਮਲੇ 'ਚ ਮਾਰੇ ਗਏ 7 ਲੋਕ

Thursday, Oct 03, 2024 - 04:10 PM (IST)

ਬੇਰੂਤ (ਏਜੰਸੀ)- ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਵਿੱਚ 7 ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਨੂੰ ਹਿਜ਼ਬੁੱਲਾ ਦੇ ਮੈਂਬਰ ਦੱਸਿਆ ਗਿਆ ਹੈ। ਇਜ਼ਰਾਈਲ ਸਤੰਬਰ ਦੇ ਅਖੀਰ ਤੋਂ ਹੀ ਦੇਸ਼ ਦੇ ਉਨ੍ਹਾਂ ਖੇਤਰਾਂ 'ਤੇ ਬੰਬਾਰੀ ਕਰ ਰਿਹਾ ਹੈ, ਜਿੱਥੇ ਅੱਤਵਾਦੀ ਸਮੂਹ ਹਿਜ਼ਬੁੱਲਾ ਦੀ ਮਜ਼ਬੂਤ ​​ਮੌਜੂਦਗੀ ਹੈ, ਪਰ ਰਾਜਧਾਨੀ ਬੇਰੂਤ ਦੇ ਮੱਧ ਖੇਤਰ ਨੂੰ ਘੱਟ ਹੀ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ: ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ

ਬੁੱਧਵਾਰ ਦੇਰ ਰਾਤ ਹਮਲੇ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ, ਜਿਸ ਵਿਚ ਮੱਧ ਬੇਰੂਤ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਇਮਾਰਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਤੋਂ ਦੂਰ ਨਹੀਂ ਹੈ। ਉਥੇ ਹੀ ਹਿਜ਼ਬੁੱਲਾ ਦੀ ਸਿਵਲ ਡਿਫੈਂਸ ਯੂਨਿਟ ਨੇ ਕਿਹਾ ਕਿ ਉਸ ਦੇ 7 ਮੈਂਬਰ ਮਾਰੇ ਗਏ ਹਨ। ਇਹ ਹਮਲਾ ਦੱਖਣੀ ਲਿਬਨਾਨ ਵਿੱਚ ਹਿਜ਼ਬੁੱਲਾ ਨਾਲ ਝੜਪਾਂ ਵਿੱਚ ਘੱਟੋ-ਘੱਟ 8 ਇਜ਼ਰਾਈਲੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਹੋਇਆ ਹੈ। 

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News