ਇਜ਼ਰਾਈਲ ਨੇ ਗਾਜ਼ਾ ’ਚ ਮੈਡੀਕਲ ਸਪਲਾਈ ਲਿਜਾ ਰਹੇ ਕਾਫਲੇ ਨੂੰ ਬਣਾਇਆ ਨਿਸ਼ਾਨਾ
Friday, Aug 30, 2024 - 05:24 PM (IST)
ਦੁਬਈ - ਇਜ਼ਰਾਈਲ ਨੇ ਗਾਜ਼ਾ ਪੱਟੀ ਵਿਖੇ ਇਕ ਹਸਪਤਾਲ ’ਚ ਮਿਸਾਈਲ ਹਮਲਾ ਕੀਤਾ ਜਿਸ ’ਚ ਦਵਾਈ ਦਾ ਸਾਮਾਨ ਅਤੇ ਫਿਊਲ ਲੈ ਕੇ ਜਾ ਰਹੇ ਇਕ ਕੈਰੇਵਾਨ ਨੂੰ ਨਿਸ਼ਾਨਾ ਬਣਾਇਆ। ਇਕ ਸਹਾਇਤਾ ਸਮੂਹ ਦੀ ਜਾਣਕਾਰੀ ਅਨੁਸਾਰ ਇਸ ਹਮਲੇ ’ਚ ਸਥਾਨਕ ਟ੍ਰਾਂਸਪੋਰਟ ਕੰਪਨੀ ਦੇ ਕਈ ਲੋਕ ਮਾਰੇ ਗਏ। ਹਾਲਾਂਕਿ, ਇਜ਼ਰਾਈਲ ਨੇ ਬਿਨਾਂ ਕੋਈ ਸਬੂਤ ਦੇ ਦਾਅਵਾ ਕੀਤਾ ਹੈ ਕਿ ਕੈਰੇਵਾਨ ਨੂੰ ਬੰਦੂਕਧਾਰੀਆਂ ਵੱਲੋਂ ਕਬਜ਼ਾ ਕਰਨ ਦੇ ਬਾਅਦ ਉਸ ’ਤੇ ਹਮਲਾ ਕੀਤਾ ਗਿਆ। ਫਿਲਸਤੀਨ ਖੇਤਰ ਲਈ ਸਹਾਇਤਾ ਸਮੂਹ 'ਏ.ਐੱਨ.ਈ.ਆਰ.ਏ.' ਦੀ ਨਿਰਦੇਸ਼ਕ ਸਾਂਦਰਾ ਰਸ਼ੀਦ ਨੇ ਕਿਹਾ ਕਿ ਇਸ ਹਮਲੇ ’ਚ ਟ੍ਰਾਂਸਪੋਰਟ ਕੰਪਨੀ ’ਚ ਕੰਮ ਕਰ ਰਹੇ ਕਈ ਲੋਕ ਮਾਰੇ ਗਏ, ਜਿਨ੍ਹਾਂ ਦੇ ਵਾਹਨਾਂ ’ਚ ਸਹਾਇਤਾ ਸਮੂਹ ਰਫਾਹ ’ਚ ਅਮੀਰਾਤ ਰੈੱਡ ਕ੍ਰਿਸੈਂਟ ਹਸਪਤਾਲ ਲਈ ਸਾਮਾਨ ਲਿਜਾ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-8 ਮਹੀਨੇ ਪਹਿਲਾਂ ਅਮਰੀਕਾ ਗਏ ਭਾਰਤੀ ਵਿਦਿਆਰਥੀ ਨਾਲ ਵਾਪਰੀ ਅਣਹੋਣੀ
ਇਹ ਹਮਲਾ ਬੁੱਧਵਾਰ ਨੂੰ ਗਾਜ਼ਾ ਪੱਟੀ ’ਚ ਸਲਾਹ ਅਲ-ਦੀਨ ਰੋਡ 'ਤੇ ਹੋਇਆ ਅਤੇ ਕੈਰੇਵਾਨ ਦੇ ਪਹਿਲੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਰਸ਼ੀਦ ਨੇ ਇਕ ਬਿਆਨ ’ਚ ਕਿਹਾ, "ਇਸ ਜ਼ਾਲਮ ਘਟਨਾ ਦੇ ਬਾਵਜੂਦ, ਕੈਰੇਵਾਨ ’ਚ ਬਾਕੀ ਦੇ ਵਾਹਨ ਅੱਗੇ ਵਧ ਸਕਣ ਅਤੇ ਹਸਪਤਾਲ ’ਚ ਸਹਾਇਤਾ ਸਪਲਾਈ ਨੂੰ ਸਫਲਤਾਪੂਰਵਕ ਪਹੁੰਚਾ ਸਕਣ। ਅਸੀਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ’ਚ ਕੀ ਹੋਇਆ ਸੀ।" ਇਜ਼ਰਾਈਲ ਫੌਜ ਨੇ ਸ਼ੁੱਕਰਵਾਰ ਨੂੰ ਐਸੋਸੀਏਟਿਡ ਪ੍ਰੈੱਸ ਵੱਲੋਂ ਟਿੱਪਣੀ ਲਈ ਕੀਤੀ ਗਈ ਅਰਜ਼ੀ 'ਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਲੋਕ ਖਾ ਰਹੇ ਜਾਨਵਰਾਂ ਦਾ 'ਦਿਮਾਗ', ਕੜਾਾਹੀ 'ਚ ਉਬਾਲ ਪਕਾਇਆ ਜਾਂਦੈ!
ਹਾਲਾਂਕਿ ਇਜ਼ਰਾਈਲੀ ਫੌਜ ਦੇ ਬੁਲਾਰੇ ਲੈਫਟਿਨੈਂਟ ਕਰਨਲ ਐਵੀਚੇ ਆਦ੍ਰੇਈ ਨੇ 'ਐਕਸ' 'ਤੇ ਇਕ ਪੋਸਟ ’ਚ ਕਿਹਾ ਕਿ ਬੰਦੂਕਧਾਰੀਆਂ ਨੇ ਕੈਰੇਵਾਨ ਦੇ ਅਗਲੇ ਵਾਹਨ ’ਤੇ ਕਬਜ਼ਾ ਕਰ ਲਿਆ ਅਤੇ ਉਸਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਉਗਰਵਾਦੀਆਂ ਦੇ ਵਾਹਨ ’ਤੇ ਹਮਲਾ ਕਰਨ ਦੀ ਸੰਭਾਵਨਾ ਦੀ ਪੁਸ਼ਟੀ ਕਰਨ ਪਿੱਛੋਂ ਹਮਲਾ ਕੀਤਾ ਗਿਆ ਕਿਉਂਕਿ ਕੈਰੇਵਾਨ ਦੇ ਬਾਕੀ ਵਾਹਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਉਹ ਯੋਜਨਾ ਅਨੁਸਾਰ ਆਪਣੇ ਟੀਤੇ ਵਾਲੇ ਸਥਾਨ ਤੱਕ ਪਹੁੰਚ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।