ਮਾਰਿਆ ਗਿਆ ਹਮਾਸ ਨੇਤਾ ਯਾਹਿਆ ਸਿਨਵਰ, ਇਜ਼ਰਾਈਲੀ PM ਬੋਲੇ- ਜੰਗ ਅਜੇ ਖ਼ਤਮ ਨਹੀਂ ਹੋਈ
Friday, Oct 18, 2024 - 10:18 AM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਉਸ ਵਿਅਕਤੀ ਨਾਲ ਆਪਣਾ ਬਦਲਾ ਪੂਰਾ ਕਰ ਹੈ, ਜਿਸ ਨੇ 'ਹੋਲੋਕਾਸਟ' (ਯਹੂਦੀ ਕਤਲੇਆਮ) ਦੇ ਬਾਅਦ ਸਾਡੇ ਲੋਕਾਂ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਕਤਲੇਆਮ ਨੂੰ ਅੰਜ਼ਾਮ ਦਿੱਤਾ। ਨੇਤਨਯਾਹੂ ਨੇ ਕਿਹਾ ਕਿ ਹਮਾਸ ਨੇਤਾ ਯਾਹਿਆ ਸਿਨਵਰ ਦਾ ਕਤਲ ਗਾਜ਼ਾ ਵਿੱਚ ਬੰਧਕ ਬਣਾਏ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ "ਯੁੱਧ ਵਿੱਚ ਇੱਕ ਮਹੱਤਵਪੂਰਨ ਪਲ" ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਵਿਅਕਤੀ ਹਥਿਆਰਾਂ ਨੂੰ ਸਮਰਪਣ ਕਰਦਾ ਹੈ ਅਤੇ ਬੰਧਕਾਂ ਦੀ ਵਾਪਸੀ ਵਿੱਚ ਸਹਾਇਤਾ ਕਰਦਾ ਹੈ, ਉਸ ਨੂੰ ਗਾਜ਼ਾ ਤੋਂ ਸੁਰੱਖਿਅਤ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ, "ਸਾਡੀ ਜੰਗ ਅਜੇ ਖਤਮ ਨਹੀਂ ਹੋਈ ਹੈ।"
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...
ਇਜ਼ਰਾਇਲੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਉਸਦੇ ਸੈਨਿਕਾਂ ਨੇ ਹਮਾਸ ਦੇ ਚੋਟੀ ਦੇ ਨੇਤਾ ਯਾਹਿਆ ਸਿਨਵਰ ਨੂੰ ਮਾਰ ਦਿੱਤਾ ਹੈ। ਸਿਨਵਾਰ ਪਿਛਲੇ ਸਾਲ ਇਜ਼ਰਾਈਲ 'ਤੇ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ, ਜਿਸ ਤੋਂ ਬਾਅਦ ਹਮਾਸ ਅਤੇ ਇਜ਼ਰਾਈਲ ਵਿਚਾਲੇ ਭਿਆਨਕ ਯੁੱਧ ਸ਼ੁਰੂ ਹੋ ਗਿਆ ਸੀ। ਸਿਨਵਾਰ ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਹੀ ਇਜ਼ਰਾਈਲ ਵਿਚ ਸਭ ਤੋਂ ਵੱਧ ਲੋੜੀਂਦੇ ਲੋਕਾਂ ਦੀ ਸੂਚੀ ਵਿੱਚ ਸਿਖਰ 'ਤੇ ਸੀ ਅਤੇ ਉਸ ਦੀ ਹੱਤਿਆ ਅੱਤਵਾਦੀ ਸਮੂਹ ਲਈ ਇੱਕ ਵੱਡਾ ਝਟਕਾ ਹੈ। ਹਮਾਸ ਨੇ ਅਜੇ ਤੱਕ ਸਿਨਵਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਦੀ ਨਿਕਿਤ ਪੋਰਵਾਲ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8