ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹਮਲਿਆਂ ਦੌਰਾਨ ਹੁਣ ਤੱਕ ਗਾਜ਼ਾ ’ਚ 800 ਸੁਰੰਗਾਂ ਲੱਭੀਆਂ

Monday, Dec 04, 2023 - 10:35 AM (IST)

ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹਮਲਿਆਂ ਦੌਰਾਨ ਹੁਣ ਤੱਕ ਗਾਜ਼ਾ ’ਚ 800 ਸੁਰੰਗਾਂ ਲੱਭੀਆਂ

ਤੇਲ ਅਵੀਵ - ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਅਕਤੂਬਰ ਦੇ ਅਖੀਰ ਵਿਚ ਜ਼ਮੀਨੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਗਾਜ਼ਾ ਪੱਟੀ ਵਿਚ 800 ਤੋਂ ਵੱਧ ਸੁਰੰਗਾਂ ਲੱਭਣ ਦਾ ਦਾਅਵਾ ਕੀਤਾ ਹੈ। ਆਈ. ਡੀ. ਐੱਫ. ਨੇ ਕਿਹਾ ਕਿ ਇਨ੍ਹਾਂ ਵਿੱਚੋਂ ਲਗਭਗ 500 ਸੁਰੰਗਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਵਾਲੇ ਤਸਕਰ ਕਾਬੂ, ਕਰੋੜਾਂ ਦੀ ਹੈਰੋਇਨ ਬਰਾਮਦ

ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੁਰੰਗਾਂ ਦੀ ਹਮਾਸ ਦੇ ‘ਰਣਨੀਤਕ ਕੇਂਦਰਾਂ’ ਵਜੋਂ ਵਰਤੋਂ ਕੀਤੀ ਜਾਂਦੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਸੁਰੰਗਾਂ ਦੇ ਮੂੰਹ ਅਕਸਰ ਨਾਗਰਿਕ ਖੇਤਰਾਂ ਵਿੱਚ ਵਿੱਦਿਅਕ ਸੰਸਥਾਵਾਂ, ਕਿੰਡਰਗਾਰਟਨਾਂ, ਮਸਜਿਦਾਂ ਅਤੇ ਖੇਡ ਦੇ ਮੈਦਾਨਾਂ ਦੇ ਨੇੜੇ ਜਾਂ ਅੰਦਰ ਹੁੰਦੇ ਸਨ। ਕੁਝ ਸੁਰੰਗਾਂ ਦੇ ਅੰਦਰੋਂ ਹਮਾਸ ਨਾਲ ਸਬੰਧਤ ਹਥਿਆਰ ਵੀ ਮਿਲੇ ਹਨ।

ਇਹ ਖ਼ਬਰ ਵੀ ਪੜ੍ਹੋ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੁਕੰਮਲ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਵਿਚਾਰ ਵਟਾਂਦਰਾ

ਆਈ. ਡੀ. ਐੱਫ. ਦੇ ਅਰਬੀ ਭਾਸ਼ਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਅਵਿਚਾਈ ਅਦਰਾਈ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਹਮਾਸ ਦੀ ਸ਼ੇਜੈਯਾ ਬਟਾਲੀਅਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਅਦਰਾਈ ਨੇ ਸ਼ੇਜੈਯਾ ਬਟਾਲੀਅਨ ਦੇ ਕਮਾਂਡਰਾਂ ਦੀ ਇਕ ਫੋਟੋ ਸਾਂਝੀ ਕਰਦੇ ਹੋਏ ਐਲਾਨ ਕੀਤਾ ਕਿ ‘ਇਹ ਆਖਰੀ ਨੋਟਿਸ ਹੈ। ਤੁਸੀਂ ਸਾਰੇ ਨਿਸ਼ਾਨੇ ’ਤੇ ਹੋ।’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News