ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਪੱਟੀ ਦੀ 'ਪੂਰਨ ਘੇਰਾਬੰਦੀ' ਦਾ ਦਿੱਤਾ ਹੁਕਮ
Monday, Oct 09, 2023 - 03:38 PM (IST)
ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਪੱਟੀ ਦੀ 'ਪੂਰਨ ਘੇਰਾਬੰਦੀ' ਕਰਨ ਦਾ ਹੁਕਮ ਦਿੰਦਿਆਂ ਕਿਹਾ ਹੈ ਕਿ ਅਧਿਕਾਰੀ ਬਿਜਲੀ ਸਪਲਾਈ ਠੱਪ ਕਰ ਦੇਣ ਅਤੇ ਉਥੇ ਭੋਜਨ ਅਤੇ ਬਾਲਣ ਨਾ ਪਹੁੰਚਣ ਦੇਣ। ਸਾਲ 2007 ਵਿਚ ਹਮਾਸ ਵੱਲੋਂ ਵਿਰੋਧੀ ਫਲਸਤੀਨੀ ਫੌਜਾਂ ਤੋਂ ਸੱਤਾ ਖੋਹਣ ਦੇ ਬਾਅਦ ਤੋਂ ਇਜ਼ਰਾਈਲ ਅਤੇ ਮਿਸਰ ਨੇ ਗਾਜ਼ਾ 'ਤੇ ਵੱਖ-ਵੱਖ ਪੱਧਰ ਦੀਆਂ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਪੜ੍ਹੋ: ਇਜ਼ਰਾਈਲੀ ਫੌਜ ਦੇ ਗਾਜ਼ਾ ’ਚ 426 ਟਿਕਾਣਿਆਂ ’ਤੇ ਹਮਲੇ, 29 ਸਥਾਨ ਆਜ਼ਾਦ ਕਰਵਾਏ
ਇੱਥੇ ਦੱਸ ਦੇਈਏ ਇਜ਼ਰਾਈਲੀ ਸਰਕਾਰ ਨੇ ਰਸਮੀ ਤੌਰ 'ਤੇ ਯੁੱਧ ਦਾ ਐਲਾਨ ਕਰ ਦਿੱਤਾ ਹੈ ਅਤੇ ਹਮਾਸ ਦੇ ਅਚਾਨਕ ਹਮਲੇ ਦਾ ਬਦਲਾ ਲੈਣ ਲਈ "ਮਹੱਤਵਪੂਰਨ ਫੌਜੀ ਕਦਮ" ਚੁੱਕਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਗਾਜ਼ਾ ਪੱਟੀ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਹੈ। ਇਸ ਟਕਰਾਅ 'ਚ ਦੋਵਾਂ ਪਾਸਿਆਂ ਤੋਂ ਮ੍ਰਿਤਕਾਂ ਦੀ ਗਿਣਤੀ 1,100 ਨੂੰ ਪਾਰ ਕਰ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ। ਹਮਾਸ ਦੇ ਹਮਲੇ ਦੇ 40 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਇਜ਼ਰਾਇਲੀ ਫੋਰਸ ਅਜੇ ਵੀ ਕਈ ਥਾਵਾਂ 'ਤੇ ਲੁਕੇ ਹੋਏ ਅੱਤਵਾਦੀਆਂ ਨਾਲ ਲੜ ਰਹੀ ਹੈ। ਇਜ਼ਰਾਈਲ ਵਿੱਚ ਘੱਟੋ-ਘੱਟ 700 ਅਤੇ ਗਾਜ਼ਾ ਵਿੱਚ 400 ਤੋਂ ਵੱਧ ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋ: ਇਜ਼ਰਾਈਲ 'ਚ ਹਮਾਸ ਦੇ ਹਮਲਿਆਂ 'ਚ ਮਾਰੇ ਗਏ 10 ਨੇਪਾਲੀ ਨਾਗਰਿਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।