ਇਜ਼ਰਾਇਲ : ਨੇਤਾਨਯਾਹੂ ਖਿਲਾਫ ਫਿਰ ਪ੍ਰਦਰਸ਼ਨ ,ਕਈ ਪ੍ਰਦਰਸ਼ਨਕਾਰੀਆਂ ਨੇ ਨਿਯਮ ਤੋੜੇ
Tuesday, Sep 22, 2020 - 06:03 PM (IST)

ਯੇਰੁਸ਼ਲਮ, (ਭਾਸ਼ਾ)-ਇਜ਼ਰਾਇਲ ’ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਯਾਹੂ ਦੇ ਖਿਲਾਫ ਐਤਵਾਰ ਨੂੰ ਮੱਧ ਯਰੁਸ਼ਲਮ ’ਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਇਕ ਵਾਰ ਫਿਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਇਜ਼ਰਾਇਲ ਦੇ ਵਣਜ ਕੇਂਦਰ ਤੇਲ ਅਵੀਵ ਨੇੜੇ ਸਥਿਤ ਬਨੇਈ ਬ੍ਰਾਕ ਨਗਰ ’ਚ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰੇ ਅਤੇ ਜਨਤਕ ਪ੍ਰਾਰਥਨਾਵਾਂ ’ਤੇ ਪਾਬੰਦੀਆਂ ਦੇ ਖਿਲਾਫ ਕੂੜਾ ਸਾੜਿਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਸਮਾਜਿਕ ਦੂਰੀ ਦੇ ਨਿਯਮ ਵੀ ਤੋੜੇ।
ਜ਼ਿਕਰਯੋਗ ਹੈ ਕਿ ਪੂਰੇ ਦੇਸ਼ ’ਚ ਇਕ ਨਵਾਂ ਲਾਕਡਾਊਨ ਆਦੇਸ਼ ਲਾਗੂ ਕੀਤਾ ਗਿਆ ਹੈ ਜਿਸ ਦਾ ਉਦੇਸ਼ ਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ’ਤੇ ਲਗਾਮ ਕੱਸਣੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਨੇਤਾਨਯਾਹੂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਕਿਉਂਕਿ ਉਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਸੁਣਵਾਈ ਚਲ ਰਹੀ ਹੈ।