ਦੱਖਣੀ ਲੇਬਨਾਨ ''ਚ ਹਿਜ਼ਬੁੱਲਾ ਦੀਆਂ ਸੁਰੰਗਾਂ ਨੂੰ ਨਿਸ਼ਾਨਾ ਬਣਾ ਰਿਹੈ ਇਜ਼ਰਾਈਲ
Saturday, Oct 19, 2024 - 11:52 AM (IST)
ਤੇਲ ਅਵੀਵ (ਏਜੰਸੀ)- ਗਾਜ਼ਾ ਵਿੱਚ ਹਮਾਸ ਦੇ ਭੂਮੀਗਤ ਠਿਕਾਣਿਆਂ ਉੱਤੇ ਪਿਛਲੇ ਇੱਕ ਸਾਲ ਤੋਂ ਹਮਲੇ ਕਰ ਰਹੀ ਇਜ਼ਰਾਈਲੀ ਫੌਜ ਹੁਣ ਦੱਖਣੀ ਲੇਬਨਾਨ ਵਿੱਚ ਕੱਟੜਪੰਥੀ ਸਮੂਹ ਹਿਜ਼ਬੁੱਲਾ ਦੀਆਂ ਸੁਰੰਗਾਂ ਅਤੇ ਹੋਰ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਮਾਸ ਨੇ ਪਿਛਲੇ ਸਾਲ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ 'ਚ ਜਵਾਬੀ ਕਾਰਵਾਈ ਕੀਤੀ ਅਤੇ ਯੁੱਧ ਸ਼ੁਰੂ ਹੋ ਗਿਆ। ਹੁਣ ਇਜ਼ਰਾਈਲ ਨੇ ਕਿਹਾ ਹੈ ਕਿ ਉਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਉਸ ਦੀ ਉੱਤਰੀ ਸਰਹੱਦ ਤੋਂ ਕੋਈ ਵੀ ਅਜਿਹਾ ਹਮਲਾ ਜਾਂ ਘੁਸਪੈਠ ਨਾ ਹੋਵੇ।
ਇਹ ਵੀ ਪੜ੍ਹੋ: ਬ੍ਰਿਟੇਨ ਦੇ ਵਿਦੇਸ਼ ਮੰਤਰੀ ਲੈਮੀ ਨੇ ਚੀਨ ਨੂੰ ਰੂਸ ਦੀ ਫੌਜ ਦਾ ਸਮਰਥਨ ਨਾ ਕਰਨ ਦੀ ਕੀਤੀ ਅਪੀਲ
ਇਜ਼ਰਾਈਲੀ ਫ਼ੌਜ ਨੇ ਪਿਛਲੇ 2 ਹਫ਼ਤਿਆਂ ਤੋਂ ਦੱਖਣੀ ਲੇਬਨਾਨ ਦੇ ਸੰਘਣੇ ਜੰਗਲਾਂ ਵਿੱਚ ਇੱਕ ਖੋਜ ਮੁਹਿੰਮ ਦੌਰਾਨ ਇੱਕ ਸੁਰੰਗ ਪ੍ਰਣਾਲੀ ਦਾ ਪਤਾ ਲਗਾਇਆ, ਜਿਸ ਵਿਚ ਹਥਿਆਰਾਂ ਦਾ ਜ਼ਖੀਰਾ ਅਤੇ ਰਾਕੇਟ ਲਾਂਚਰ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਇਹ ਸੁਰੰਗਾਂ ਨੇੜਲੇ ਭਾਈਚਾਰਿਆਂ ਲਈ ਸਿੱਧਾ ਖ਼ਤਰੇ ਦਾ ਕਾਰਨ ਬਣ ਸਕਦੀਆਂ ਹਨ। ਇਜ਼ਰਾਈਲ ਨੇ ਕਿਹਾ ਕਿ ਉਸਦੇ ਹਮਲੇ ਵਿੱਚ "ਸੀਮਤ, ਸਥਾਨਕ ਅਤੇ ਜ਼ਮੀਨੀ ਹਮਲੇ" ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਹੈ ਤਾਂ ਜੋ ਹਜ਼ਾਰਾਂ ਵਿਸਥਾਪਿਤ ਇਜ਼ਰਾਈਲੀ ਆਪਣੇ ਘਰਾਂ ਨੂੰ ਵਾਪਸ ਆ ਸਕਣ।
ਇਹ ਵੀ ਪੜ੍ਹੋ: ਵਿਸ਼ਵ ਬੈਂਕ ਨੇ ਭਾਰਤ ਦੀ ਸ਼ਾਨ ’ਚ ਗਾਏ ਸੋਹਲੇ! ਕਿਹਾ- ਆਪਣੇ ਦਮ ’ਤੇ ਵਧ ਰਿਹੈ ਇੰਡੀਆ
ਲੜਾਈ ਦੇ ਕਾਰਨ ਪਿਛਲੇ ਮਹੀਨੇ 10 ਲੱਖ ਤੋਂ ਵੱਧ ਲੇਬਨਾਨੀ ਵੀ ਬੇਘਰ ਹੋ ਗਏ। ਦੱਖਣੀ ਲੇਬਨਾਨ ਵਿੱਚ ਕਈ ਲੋਕ ਹਿਜ਼ਬੁੱਲਾ ਦੇ ਸਮਰਥਕ ਹਨ। ਕਈ ਲੋਕ ਕੁਝ ਮਹੀਨੇ ਪਹਿਲਾਂ ਹੀ ਉਥੋਂ ਆਪਣੇ ਘਰ ਛੱਡ ਕੇ ਚਲੇ ਗਏ ਹਨ ਪਰ ਉਹ ਹਿਜ਼ਬੁੱਲਾ ਨੂੰ ਅਜੇ ਵੀ ਆਪਣਾ ਰਖਵਾਲਾ ਮੰਨਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲੇਬਨਾਨ ਦੀ ਫੌਜ ਕੋਲ ਇਜ਼ਰਾਇਲੀ ਹਮਲਿਆਂ ਤੋਂ ਉਨ੍ਹਾਂ ਦੀ ਰੱਖਿਆ ਕਰਨ ਲਈ ਲੋੜੀਂਦੇ ਹਥਿਆਰ ਨਹੀਂ ਹਨ ਅਤੇ ਇਸੇ ਕਾਰਨ ਲੋਕ ਹਿਜ਼ਬੁੱਲਾ 'ਤੇ ਨਿਰਭਰ ਹਨ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਜੰਗ ਨੂੰ ਖਤਮ ਕਰਨ ਲਈ ਕੋਈ ਸਮਾਂ ਸੀਮਾ ਤੈਅ ਕਰਨਾ ਮੁਸ਼ਕਲ : ਪੁਤਿਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8