ਫ਼ਿਰ ਟੁੱਟਿਆ ਸੀਜ਼ਫਾਇਰ ! ਇਜ਼ਰਾਈਲ ਨੇ ਗਾਜ਼ਾ ''ਚ ਵਰ੍ਹਾਏ ਬੰਬ, ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ

Monday, Oct 20, 2025 - 08:12 AM (IST)

ਫ਼ਿਰ ਟੁੱਟਿਆ ਸੀਜ਼ਫਾਇਰ ! ਇਜ਼ਰਾਈਲ ਨੇ ਗਾਜ਼ਾ ''ਚ ਵਰ੍ਹਾਏ ਬੰਬ, ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਨੇਪਰੇ ਚੜ੍ਹਨ ਵੱਲ ਵਧ ਰਹੀਆਂ ਹਨ, ਉੱਥੇ ਹੀ ਇਜ਼ਰਾਈਲੀ ਫੌਜ ਨੇ ਰਾਫਾ ’ਚ ਹਵਾਈ ਹਮਲਿਆਂ ਦੀ ਗੱਲ ਸਵੀਕਾਰ ਕੀਤੀ ਹੈ। ਉਸ ਨੇ ਕਿਹਾ ਹੈ ਕਿ ਹਮਾਸ ਅੱਤਵਾਦੀਆਂ ਨੇ ਸੀਜ਼ਫਾਇਰ ਤੋੜਿਆ ਅਤੇ ਇਜ਼ਰਾਈਲ ਦੀ ਫੌਜ ’ਤੇ ਗੋਲੀਬਾਰੀ ਕੀਤੀ ਸੀ। ਇਸ ਦਾ ਮੂੰਹਤੋੜ ਜਵਾਬ ਦੇਣ ਲਈ ਇਹ ਕਾਰਵਾਈ ਕੀਤੀ ਗਈ ਹੈ।

ਇਜ਼ਰਾਈਲੀ ਪੀ.ਐੱਮ. ਨੇਤਨਯਾਹੂ ਨੇ ਇਸ ਕਾਰਵਾਈ ਦਾ ਹੁਕਮ ਦਿੱਤਾ ਸੀ। ਇਜ਼ਰਾਈਲੀ ਫੌਜ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅੱਜ ਦਿਨ ’ਚ ਅੱਤਵਾਦੀਆਂ ਨੇ ਆਈ. ਡੀ. ਐੱਫ. ’ਤੇ ਐਂਟੀ-ਟੈਂਕ ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਇਜ਼ਰਾਈਲੀ ਫੌਜ ਹਮਾਸ ਨਾਲ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਰਾਫਾ ਇਲਾਕੇ ’ਚ ਅੱਤਵਾਦੀਆਂ ਦੇ ਬੁਨਿਆਦੀ ਟਿਕਾਣੇ ਨੂੰ ਨਸ਼ਟ ਕਰਨ ਗਈ।

ਦੱਸਣਯੋਗ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾਪੱਟੀ ’ਚ ਅੱਤਵਾਦੀ ਟਿਕਾਣਿਆਂ ’ਤੇ ਸਖਤ ਕਾਰਵਾਈ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੇ ਸੁਰੱਖਿਆ ਫੋਰਸਾਂ ਨੂੰ ਕਿਹਾ ਸੀ ਕਿ ਅੱਤਵਾਦੀਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ। ਨਾਲ ਹੀ ਉਨ੍ਹਾਂ ਨੇ ਹਮਾਸ ’ਤੇ ਸੀਜ਼ਫਾਇਰ ਤੋੜਨ ਦਾ ਵੀ ਦੋਸ਼ ਲਾਇਆ।

ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ

ਇਜ਼ਰਾਈਲੀ ਫੌਜ ਵੱਲੋਂ ਜਾਰੀ ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਆਈ. ਡੀ. ਐੱਫ. ਨੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਹਵਾਈ ਹਮਲਿਆਂ ਨਾਲ ਦਿੱਤਾ। ਰਾਫਾ ਇਲਾਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਈਟਰ ਜੈੱਟਸ ਨਾਲ ਹਮਲੇ ਕੀਤੇ ਗਏ ਅਤੇ ਆਰਟਿਲਰੀ ਫਾਇਰਿੰਗ ਕੀਤੀ ਗਈ। ਇਜ਼ਰਾਈਲ ਮੁਤਾਬਕ ਇਸ ’ਚ ਕਈ ਸੁਰੰਗਾਂ ਅਤੇ ਮਿਲਿਟਰੀ ਬੁਨਿਆਦੀ ਢਾਂਚਿਆਂ ਨੂੰ ਤਬਾਹ ਕੀਤਾ ਗਿਆ। ਇਨ੍ਹਾਂ ਸਾਰਿਆਂ ’ਚ ਅੱਤਵਾਦੀ ਸਰਗਰਮੀਆਂ ਚੱਲ ਰਹੀਆਂ ਸਨ।

7 ਬੱਚਿਆਂ ਸਮੇਤ 11 ਦੀ ਮੌਤ
ਇਜ਼ਰਾਈਲੀ ਹਮਲੇ ’ਚ ਗਾਜ਼ਾ ’ਚ ਇਕ ਫਿਲਸਤੀਨੀ ਪਰਿਵਾਰ ਦੇ 11 ਲੋਕ ਮਾਰੇ ਗਏ ਹਨ। ਇਸ ਨੂੰ ਪਿਛਲੇ 8 ਦਿਨਾਂ ਤੋਂ ਲਾਗੂ ਜੰਗਬੰਦੀ ਦੀ ਸਭ ਤੋਂ ਖਤਰਨਾਕ ਉਲੰਘਣਾ ਮੰਨਿਆ ਜਾ ਰਿਹਾ ਹੈ। ਇਹ ਘਟਨਾ ਉਦੋਂ ਵਾਪਰੀ, ਜਦੋਂ ਇਜ਼ਰਾਈਲ ਦੀ ਫੌਜ ਨੇ ਗਾਜ਼ਾ ਸਿਟੀ ਕੋਲੋਂ ਲੰਘ ਰਹੀ ਗੱਡੀ ’ਤੇ ਟੈਂਕ ਨਾਲ ਗੋਲਾਬਾਰੀ ਕਰ ਦਿੱਤੀ।

ਗਾਜ਼ਾ ਦੇ ਨਾਗਰਿਕ ਰੱਖਿਆ ਵਿਭਾਗ ਅਨੁਸਾਰ, ਇਸ ਹਮਲੇ ’ਚ 7 ਬੱਚੇ ਅਤੇ 3 ਔਰਤਾਂ ਮਾਰੀਆਂ ਗਈਆਂ, ਜੋ ਆਪਣੇ ਘਰ ਨੂੰ ਦੇਖਣ ਲਈ ਜਾ ਰਹੇ ਸਨ। ਵਿਭਾਗ ਦੇ ਬੁਲਾਰੇ ਮਹਿਮੂਦ ਬਸਲ ਨੇ ਕਿਹਾ ਕਿ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾ ਸਕਦੀ ਸੀ ਜਾਂ ਵੱਖਰੇ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਘਟਨਾ ਇਜ਼ਰਾਈਲ ਦੇ ਖੂਨ ਦੀ ਪਿਆਸ ਅਤੇ ਮਾਸੂਮ ਨਾਗਰਿਕਾਂ ਖਿਲਾਫ ਅਪਰਾਧ ਕਰਨ ਦੀ ਜ਼ਿੱਦ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ- ਖ਼ਤਮ ਹੋਈ ਜੰਗ ! ਸੀਜ਼ਫਾਇਰ ਲਈ ਰਾਜ਼ੀ ਹੋਏ ਪਾਕਿਸਤਾਨ ਤੇ ਅਫ਼ਗਾਨਿਸਤਾਨ

 


author

Harpreet SIngh

Content Editor

Related News