ਇਜ਼ਰਾਈਲ ’ਤੇ ਗਾਜ਼ਾ ’ਚ ਮਦਦ ਪਹੁੰਚਾਉਣ ਵਾਲਿਆਂ ਨਾਲ ਬਦਸਲੂਕੀ ਦਾ ਦੋਸ਼

Tuesday, May 05, 2026 - 10:19 AM (IST)

ਇਜ਼ਰਾਈਲ ’ਤੇ ਗਾਜ਼ਾ ’ਚ ਮਦਦ ਪਹੁੰਚਾਉਣ ਵਾਲਿਆਂ ਨਾਲ ਬਦਸਲੂਕੀ ਦਾ ਦੋਸ਼

ਇੰਟਰਨੈਸ਼ਨਲ ਡੈਸਕ- ਇਟਲੀ ਨੇ ਇਜ਼ਰਾਈਲ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਮਾਮਲਾ ਉਨ੍ਹਾਂ ਲੋਕਾਂ ਦਾ ਹੈ, ਜੋ ਕਿਸ਼ਤੀ ਰਾਹੀਂ ਗਾਜ਼ਾ ਮਦਦ ਪਹੁੰਚਾਉਣ ਜਾ ਰਹੇ ਸਨ। ਰਸਤੇ ਵਿਚ ਇਜ਼ਰਾਈਲ ਦੀ ਸਮੁੰਦਰੀ ਫੌਜ ਨੇ ਉਨ੍ਹਾਂ ਦੀ ਕਿਸ਼ਤੀ ਰੋਕ ਲਈ। ਇਨ੍ਹਾਂ ਕਿਸ਼ਤੀਆਂ ਵਿਚ ਕਰੀਬ 175 ਲੋਕ ਸਨ। ਜ਼ਿਆਦਾਤਰ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਪਰ 2 ਲੋਕਾਂ- ਸੈਫ ਅਬੂ ਕੇਸ਼ੇਕ ਅਤੇ ਥਿਆਗੋ ਅਵਿਲਾ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। 

ਇਨ੍ਹਾਂ ਦੋਵਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਗਲਤ ਵਿਵਹਾਰ ਹੋਇਆ ਹੈ। ਇਟਲੀ ਨੂੰ ਇਸ ਮਾਮਲੇ ਵਿਚ ਸ਼ਿਕਾਇਤ ਮਿਲੀ ਹੈ, ਇਸ ਲਈ ਹੁਣ ਉਹ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ, ਪਿਛਲੇ ਸਾਲ ਹੋਏ ਅਜਿਹੇ ਹੀ ਇਕ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News