Israel ਨੇ 54 ਲੜਾਕੂ ਜਹਾਜ਼ਾਂ ਨਾਲ 20 ਮਿੰਟ ਵਿਚ 35 ਥਾਂ ''ਤੇ ਦਾਗੇ ਰਾਕੇਟ
Tuesday, May 18, 2021 - 02:44 AM (IST)

ਤੇਲ ਅਵੀਵ - ਇਜ਼ਰਾਇਲ ਅਤੇ ਹਮਾਸ ਵਿਚਾਲੇ ਪਿਛਲੇ 8 ਦਿਨਾਂ ਤੋਂ ਜੰਗ ਜਾਰੀ ਹੈ। ਦੋਹਾਂ ਪਾਸੇ ਦੇ 210 ਤੋਂ ਵਧ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚ 60 ਬੱਚੇ ਅਤੇ 37 ਔਰਤਾਂ ਸ਼ਾਮਲ ਹਨ। ਮਰਨ ਵਾਲਿਆਂ ਵਿਚ 10 ਇਜ਼ਰਾਇਲ ਅਤੇ ਬਾਕੀ ਫਲਸਤੀਨੀ ਹੈ। ਇਸ ਵਿਚਾਲੇ ਭਾਰਤ ਨੇ ਇਜ਼ਰਾਇਲ 'ਤੇ ਹਮਾਸ ਦੇ ਰਾਕੇਟ ਹਮਲੇ ਦਾ ਵਿਰੋਧ ਕੀਤਾ ਹੈ।
ਨਿਊਯਾਰਕ ਟਾਈਮਸ ਨੇ ਸੋਮਵਾਰ ਦੇਰ ਰਾਤ ਜਾਰੀ ਇਜ਼ਰਾਇਲੀ ਫੌਜ ਦੇ ਹਵਾਲੇ ਤੋਂ ਇਕ ਰਿਪੋਰਟ ਜਾਰੀ ਕੀਤੀ। ਇਸ ਮੁਤਾਬਕ ਇਜ਼ਰਾਇਲੀ ਫੌਜ ਨੇ ਸੋਮਵਾਰ ਗਾਜ਼ਾ ਪੱਟਾ ਵਿਚ ਕੁੱਲ 35 ਟਾਰਗੈੱਟਸ ਨੂੰ ਹਿੱਟ ਕੀਤਾ। ਇਸ ਦੌਰਾਨ 110 ਰਾਕੇਟ ਅਤੇ ਬੰਬ ਦਾਗੇ ਗਏ। ਇਹ ਕਾਰਵਾਈ ਕਰੀਬ 20 ਮਿੰਟ ਤੱਕ ਚੱਲੀ ਅਤੇ ਇਸ ਵਿਚ ਇਜ਼ਰਾਇਲੀ ਏਅਰ ਫੋਰਸ ਦੇ 54 ਲੜਾਕੂ ਜਹਾਜ਼ ਨੇ ਹਿੱਸਾ ਲਿਆ। ਦੂਜੇ ਪਾਸੇ ਗਾਜ਼ਾ ਪੱਟੀ ਖੇਤਰ ਤੋਂ ਵੀ ਰਾਕੇਟਸ ਦਾਹੇ ਜਾਣ ਦਾ ਸਿਲਸਿਲਾ ਜਾਰੀ ਹੈ।
ਸੋਮਵਾਰ ਸਵੇਰੇ ਇਜ਼ਰਾਇਲੀ ਫੋਰਸ ਨੇ ਗਾਜ਼ਾ ਪੱਟੀ 'ਤੇ ਏਅਰ ਸਟ੍ਰਾਈਕ ਦਾ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ ਹਮਾਸ ਦੇੀ 15 ਕਿਲੋਮੀਟਰ ਲੰਬੀ ਸੁਰੰਗ ਤਬਾਹ ਹੋ ਗਈ ਅਤੇ 9 ਕਮਾਂਡਰ ਵੀ ਮਾਰੇ ਗਏ। ਸੋਮਵਾਰ ਸਵੇਰ ਤੱਕ ਹਮਾਸ ਇਜ਼ਰਾਇਲ ਦੇ ਸ਼ਹਿਰਾਂ 'ਤੇ 3 ਹਾਜ਼ ਰਾਕੇਟ ਦਾਗ ਚੁੱਕਿਆ ਹੈ। ਇਸ ਦੇ ਬਦਲਦੇ ਇਜ਼ਰਾਇਲੀ ਫੋਰਸ ਫਲਸਤੀਨ ਦੇ ਕਬਜ਼ੇ ਵਾਲੇ ਗਾਜ਼ਾ ਵਿਚ 1180 ਏਅਰ ਸਟ੍ਰਾਈਕਸ ਕਰ ਚੁੱਕੀ ਹੈ।