ਇਜ਼ਰਾਇਲ ''ਚ ਪਹਿਲੀ ਵਾਰ ਵੱਡੀ ਗਿਣਤੀ ''ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ

Wednesday, Jul 29, 2020 - 04:23 PM (IST)

ਯੇਰੂਸ਼ਲਮ- ਇਜ਼ਰਾਇਲ ਵਿਚ ਕੋਰੋਨਾ ਵਾਇਰਸ ਦੇ 2,308 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਦੇਸ਼ ਵਿਚ ਇਕ ਦਿਨ ਵਿਚ ਆਉਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ। ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। 

ਇਸ ਤੋਂ ਪਹਿਲਾਂ 22 ਜੁਲਾਈ ਨੂੰ ਇਕ ਦਿਨ ਵਿਚ 2,043 ਨਵੇਂ ਮਾਮਲੇ ਦਰਜ ਹੋਏ ਸਨ। ਕੋਰੋਨਾ ਦੇ ਮਾਮਲੇ ਵਧਣ ਨਾਲ ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ 66,293 ਹੋ ਗਈ ਹੈ। ਇਸ ਵਿਚਕਾਰ 12 ਹੋਰ ਮੌਤਾਂ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 486 ਹੋ ਗਈ ਹੈ ਜਦਕਿ ਅਜੇ ਵੀ 739 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 
5,049 ਲੋਕਾਂ ਦੇ ਸਿਹਤਯਾਬ ਹੋਣ ਨਾਲ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਲੋਕਾਂ ਦੀ ਗਿਣਤੀ ਵੱਧ ਕੇ 32,182 ਹੋ ਗਈ ਹੈ। 


Lalita Mam

Content Editor

Related News