ਲੇਬਨਾਨ ਨਾਲ ਲੱਗਦੀ ਸਰਹੱਦ ''ਤੇ ਇਜ਼ਰਾਇਲ ਬਣਾ ਰਿਹੈ ਅੰਡਰ ਗਰਾਊਂਡ ਸੁਰੱਖਿਆ ਪ੍ਰਣਾਲੀ

01/20/2020 11:42:07 AM

ਯੇਰੂਸ਼ਲਮ— ਇਜ਼ਰਾਇਲ ਨੇ ਲੇਬਨਾਨ ਸਰਹੱਦ 'ਤੇ ਅੰਡਰ ਗਰਾਊਂਡ ਸੁਰੱਖਿਆ ਪ੍ਰਣਾਲੀ ਦੀ ਉਸਾਰੀ ਕਰ ਰਿਹਾ ਹੈ। ਫੌਜੀ ਯੋਜਨਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਰਿਕਸ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਭੂਚਾਲ ਅਤੇ ਸੁਰੰਗਾਂ ਬਣਾਉਣ ਸਬੰਧੀ ਜਲਦੀ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਪਿਛਲੇ ਸਾਲ ਕਈ ਸੁਰੰਗਾਂ ਨੂੰ ਉਡਾ ਦਿੱਤਾ ਸੀ, ਜਿਸ ਦੀ ਵਰਤੋਂ ਲੇਬਨਾਨ ਦੇ ਇਕ ਗਰੁੱਪ ਹਿਜ਼ਬੁੱਲਾ ਵਲੋਂ ਇਜ਼ਰਾਇਲ ਖਿਲਾਫ ਕੀਤੀ ਜਾ ਰਹੀ ਸੀ। ਇਹ ਗਰੁੱਪ ਈਰਾਨ ਦੇ ਕਾਫੀ ਨੇੜੇ ਹੈ, ਜੋ ਕਿ ਇਜ਼ਰਾਇਲ ਦਾ ਕੱਟੜ ਦੁਸ਼ਮਣ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਦਿਨੀਂ ਈਰਾਨ ਦੇ ਟਾਪ ਕਮਾਂਡਰ ਨੂੰ ਡਰੋਨ ਹਮਲੇ ਰਾਹੀਂ ਮਾਰ ਦਿੱਤਾ ਸੀ। ਇਸੇ ਲਈ ਦੋਹਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਹੋਰ ਵਧ ਗਈ ਹੈ। ਇਜ਼ਰਾਇਲ ਨੂੰ ਇਸ ਬਾਰੇ ਪਤਾ ਸੀ।
ਇਜ਼ਰਾਇਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਜੋ ਵੀ ਕੰਮ ਕਰ ਰਹੇ ਹਨ, ਉਸ ਬਾਰੇ ਗੁਆਂਢੀ ਦੇਸ਼ ਨੂੰ ਪਤਾ ਹੋਵੇਗਾ ਤੇ ਇਸੇ ਲਈ ਉਹ ਸਭ ਕੁਝ ਦੱਸ ਕੇ ਹੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਜ਼ਰਾਇਲ ਤੇ ਲੇਬਨਾਨ 'ਚ 2006 'ਚ ਯੁੱਧ ਹੋਇਆ ਸੀ। ਇਸ 'ਚ ਇਜ਼ਰਾਇਲ ਨੂੰ ਹਾਰ ਮਿਲੀ ਸੀ ਕਿਉਂਕਿ ਹਿਜ਼ਬੁੱਲਾ ਨੇ ਉਸ ਦੀ ਫੌਜ ਨੂੰ ਟਿਕਣ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਇਜ਼ਰਾਇਲ ਈਰਾਨ ਤੋਂ ਬਾਅਦ ਹਿਜ਼ਬੁੱਲਾ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ।


Related News