ਇਜ਼ਰਾਈਲ ਨੇ ਦੱਖਣੀ ਸੀਰੀਆ ''ਚ ਟੈਂਕਾਂ ''ਤੇ ਕੀਤਾ ਹਮਲਾ
Tuesday, Jul 15, 2025 - 06:34 PM (IST)

ਬੁਸਰਾ-ਅਲ-ਹਰੀਰ (ਸੀਰੀਆ) (ਏਪੀ) : ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਸਨੇ ਦੱਖਣੀ ਸੀਰੀਆ ਵਿੱਚ ਫੌਜੀ ਟੈਂਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਉਸ ਖੇਤਰ 'ਚ ਕੀਤਾ ਗਿਆ ਜਿੱਥੇ ਸੀਰੀਆਈ ਫੌਜੀ ਬਲਾਂ ਅਤੇ ਡ੍ਰੂਜ਼ ਮਿਲਿਸ਼ੀਆ ਨਾਲ ਬੇਦੋਇਨ ਕਬੀਲਿਆਂ ਵਿਚਕਾਰ ਝੜਪਾਂ ਚੱਲ ਰਹੀਆਂ ਹਨ। ਸਵੀਦਾ ਪ੍ਰਾਂਤ ਵਿੱਚ ਸਥਾਨਕ ਮਿਲੀਸ਼ੀਆ ਅਤੇ ਕਬੀਲਿਆਂ ਵਿਚਕਾਰ ਹਿੰਸਕ ਝੜਪਾਂ ਵਿੱਚ ਹੁਣ ਤੱਕ ਦਰਜਨਾਂ ਲੋਕ ਮਾਰੇ ਗਏ ਹਨ। ਸੋਮਵਾਰ ਨੂੰ, ਸ਼ਾਂਤੀ ਬਹਾਲ ਕਰਨ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਸਮੂਹਾਂ ਨਾਲ ਵੀ ਝੜਪ ਹੋਈ।
ਸੀਰੀਆ ਦੇ ਗ੍ਰਹਿ ਮੰਤਰਾਲੇ ਦੇ ਅਨੁਸਾਰ, ਇਸ ਹਿੰਸਾ 'ਚ ਹੁਣ ਤੱਕ 30 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਲਗਭਗ 100 ਜ਼ਖਮੀ ਹੋਏ ਹਨ, ਜਦੋਂ ਕਿ ਯੂਕੇ-ਅਧਾਰਤ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ 99 ਤੋਂ ਵੱਧ ਮੌਤਾਂ ਦੀ ਗੱਲ ਕਹੀ ਹੈ। ਇਜ਼ਰਾਈਲੀ ਰੱਖਿਆ ਮੰਤਰੀ ਕੈਟਸ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਸੀਰੀਆ ਦੇ ਸ਼ਾਸਨ ਨੂੰ ਸਪੱਸ਼ਟ ਸੰਦੇਸ਼ ਦੇਣ ਲਈ ਸੀਰੀਆ 'ਚ ਇੱਕ ਸਟੀਕ ਹਮਲਾ ਕੀਤਾ ਹੈ ਕਿ ਉਹ ਡ੍ਰੂਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ। ਇਜ਼ਰਾਈਲ ਵਿੱਚ, ਡ੍ਰੂਜ਼ ਨੂੰ ਇੱਕ ਵਫ਼ਾਦਾਰ ਘੱਟ ਗਿਣਤੀ ਮੰਨਿਆ ਜਾਂਦਾ ਹੈ ਜੋ ਅਕਸਰ ਫੌਜ ਵਿੱਚ ਸੇਵਾ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e