ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਵੀਡੀਓ ਵਾਇਰਲ

Friday, Aug 21, 2020 - 01:33 PM (IST)

ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਵੀਡੀਓ ਵਾਇਰਲ

ਯੇਰੂਸ਼ਲਮ : ਆਏ ਦਿਨ ਜਬਰ-ਜ਼ਿਨਾਹ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਇਜ਼ਰਾਇਲ ਤੋਂ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿਥੇ 16 ਸਾਲਾ ਕੁੜੀ ਨਾਲ ਹੋਟਲ ਵਿਚ 30 ਲੋਕਾਂ ਵੱਲੋਂ ਲਾਈਨ ਲਗਾ ਕੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਇਹੀ ਨਹੀਂ ਹੈਵਾਨਾਂ ਨੇ ਕੁੜੀ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਉਥੇ ਹੀ ਇਸ ਘਟਨਾ ਤੋਂ ਦੁਖੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਸ ਘਟਨਾ ਨੂੰ ਮਨੁੱਖਤਾ ਖ਼ਿਲਾਫ ਅਪਰਾਧ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦੇ ਲਈ ਜ਼ਿੰਮੇਦਾਰ ਹਨ ਉਨ੍ਹਾਂ ਖ਼ਿਲਾਫ ਸਖ਼‍ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਨੇ ਹੁਣ ਤੱਕ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਹੁਣ ਸਿਰਫ਼ 5 ਰੁਪਏ 'ਚ ਖ਼ਰੀਦ ਸਕੋਗੇ ਸੋਨਾ

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਕੁੜੀ ਨਸ਼ੇ ਵਿਚ ਸੀ। ਬਾਅਦ ਵਿਚ ਉਸ ਨੇ ਪੁਲਸ ਨੂੰ ਆਪਣੀ ਆਪਬੀਤੀ ਦੱਸੀ। ਉੱਧਰ ਇਕ ਸ਼ੱਕੀ ਨੇ ਪੁਲਸ ਪੁੱਛਗਿਛ ਵਿਚ ਮੰਨਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਹਾਲਾਂਕਿ ਉਸ ਨੇ ਦਾਅਵਾ ਕੀਤਾ ਕਿ ਇਹ ਕੁੜੀ ਦੀ ਸਹਿਮਤੀ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਇਕ ਸ਼ਖ‍ਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ

ਪੁਲਸ ਨੇ ਕਿਹਾ ਹੈ ਕਿ ਕੁੜੀ ਹੋਟਲ ਵਿਚ ਗੈਸ‍ਟ ਨਹੀਂ ਸੀ, ਸਗੋਂ ਉਹ ਆਪਣੇ ਦੋਸ‍ਤਾਂ ਨਾਲ ਸ਼ਰਾਬ ਪੀਣ ਦੇ ਬਾਅਦ ਬਾਥਰੂਮ ਗਈ ਸੀ। ਇਸ ਦੇ ਬਾਅਦ ਕੁੜੀ ਨੂੰ ਕੁੱਝ ਲੋਕ ਹੋਟਲ ਦੇ ਕਮਰੇ ਵਿਚ ਲੈ ਗਏ ਅਤੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਹ ਦੋਸ਼ੀ ਵੀ ਇਕ-ਦੂਜੇ ਨੂੰ ਨਹੀਂ ਜਾਣਦੇ ਸਨ। ਇਕ ਸ਼ੱਕੀ ਨੇ ਕਿਹਾ ਕਿ ਦੋਸ਼ੀਆਂ ਨੇ ਕੁੜੀ ਦੇ ਕਮਰੇ ਦੇ ਬਾਹਰ ਲਾਈਨ ਲਗਾ ਲਈ ਅਤੇ ਇਕ ਦੇ ਬਾਅਦ ਇਕ ਨੇ ਕਮਰੇ ਵਿਚ ਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਾਂਚ ਕਰਤਾ ਕੁੜੀ ਦੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ:  ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ


author

cherry

Content Editor

Related News