ਤਾਈਵਾਨ ਨੂੰ ਲੈ ਕੇ ਇਜ਼ਰਾਇਲ ਦੀ ਚੀਨ ਨੂੰ ਖੁੱਲ੍ਹੀ ਚੁਣੌਤੀ

Monday, Jan 04, 2021 - 01:42 PM (IST)

ਬੀਜਿੰਗ- ਚੀਨ ਦਾ ਗੁਆਂਢੀ ਦੇਸ਼ ਤਾਈਵਾਨ ਚੀਨੀ ਕਮਿਊਨਿਸਟ ਪਾਰਟੀ ਦੇ ਨਿਸ਼ਾਨੇ 'ਤੇ ਰਹਿੰਦਾ ਹੈ, ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਪਰ ਤਾਈਵਾਨ ਖੁਦ ਨੂੰ ਸੁਤੰਤਰ ਰਾਸ਼ਟਰ ਮੰਨਦਾ ਹੈ। ਜੇਕਰ ਕੋਈ ਵੀ ਦੂਜਾ ਦੇਸ਼ ਤਾਈਵਾਨ ਨਾਲ ਆਪਣੇ ਰਾਜਨੀਤਕ ਤੇ ਰਣਨੀਤਕ ਸਬੰਧ ਬਣਾਉਣਾ ਚਾਹੁੰਦਾ ਹੈ ਤਾਂ ਚੀਨ ਉਸ ਨੂੰ ਸਿੱਧੇ ਤੌਰ 'ਤੇ ਯੁੱਧ ਦੀ ਧਮਕੀ ਦਿੰਦਾ ਹੈ। ਬਾਵਜੂਦ ਇਸ ਦੇ ਅਮਰੀਕਾ ਨਾ ਸਿਰਫ ਖੁੱਲ੍ਹੇ ਤੌਰ 'ਤੇ ਤਾਈਵਾਨ ਨਾਲ ਖੜ੍ਹਾ ਦਿਖਦਾ ਹੈ ਬਲਕਿ ਉਸ ਦੇ ਨਾਲ ਰਾਜਨੀਤਕ ਅਤੇ ਰਣਨੀਤਕ ਸਬੰਧ ਵੀ ਬਣਾਉਣੇ ਸ਼ੁਰੂ ਕੀਤੇ ਹਨ । 

ਅਮਰੀਕਾ ਚੀਨ ਦੇ ਵਿਰੋਧ ਦੇ ਬਾਵਜੂਦ ਤਾਈਵਾਨ ਨੂੰ ਖੁੱਲ੍ਹੇਆਮ ਹਥਿਆਰਾਂ ਦੀ ਖੇਪ ਵੇਚਦਾ ਰਹਿੰਦਾ ਹੈ। ਸਿਰਫ ਇੰਨਾ ਹੀ ਨਹੀਂ ਬਲਕਿ ਅਮਰੀਕਾ ਨੇ ਭਵਿੱਖ ਵਿਚ ਵੀ ਖੁੱਲ੍ਹੇ ਤੌਰ 'ਤੇ ਤਾਈਵਾਨ ਨਾਲ ਆਪਣੇ ਰਾਜਨੀਤਕ ਤੇ ਰਣਨੀਤਕ ਸਬੰਧ ਬਣਾਉਣੇ ਸ਼ੁਰੂ ਕਰ ਕੇ ਚੀਨ ਨੂੰ ਖੁੱਲ੍ਹੀ ਚੁਣੌਤੀ ਦੇਣ ਦਾ ਕੰਮ ਕੀਤਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਿਗਿਆਨ ਤਕਨੀਕ ਵਿਚ ਇਜ਼ਰਾਇਲ ਦੁਨੀਆ ਦੇ ਉੱਚ ਦੇਸ਼ਾਂ ਵਿਚ ਆਉਂਦਾ ਹੈ ਤੇ ਉਸ ਨੇ ਤਾਈਵਾਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਤਾਈਵਾਨ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ ਤੇ ਤਾਈਵਾਨ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਨਿਵੇਸ਼ ਵੀ ਕਰਨ ਜਾ ਰਿਹਾ ਹੈ।

ਅਸਲ ਵਿਚ ਤਾਈਵਾਨ ਤੇ ਇਜ਼ਰਾਇਲ ਵਿਚ ਇਕ ਗੱਲ ਆਮ ਹੈ ਕਿ ਦੋਵੇਂ ਹੀ ਦੇਸ਼ਾਂ ਨੂੰ ਦੁਨੀਆ ਦੇ ਕਈ ਦੂਜੇ ਦੇਸ਼ਾਂ ਨੇ ਮਾਨਤਾ ਨਹੀਂ ਦਿੱਤੀ ਹੈ। ਹਾਲਾਂਕਿ ਨਵੇਂ ਬਣੇ ਦੋ-ਪੱਖੀ ਸਬੰਧਾਂ ਪਿੱਛੇ ਇਹ ਵਜ੍ਹਾ ਨਹੀਂ ਹੈ, ਬਲਕਿ ਦੋਵੇਂ ਦੇਸ਼ ਚੀਨ ਤੋਂ ਨਾਰਾਜ਼ ਚੱਲ ਰਹੇ ਹਨ। ਇਜ਼ਰਾਇਲ ਨੇ ਤਾਈਵਾਨ ਵਿਚ ਰੋਬਟ ਦੇ ਖੇਤਰ ਵਿਚ ਨਿਵੇਸ਼ ਕਰਕੇ ਸਾਂਝੇ ਨਿਰਮਾਣ 'ਤੇ ਕੰਮ ਕਰਨ ਦਾ ਸਮਝੌਤਾ ਵੀ ਕਰ ਚੁੱਕਾ ਹੈ। 

ਇਜ਼ਰਾਇਲ ਦਾ ਕਹਿਣਾ ਹੈ ਕਿ ਇਜ਼ਰਾਇਲ ਸਭ ਕੁਝ ਅਮਰੀਕਾ ਦੀ ਸ਼ਹਿ 'ਤੇ ਕਰ ਰਿਹਾ ਹੈ। ਇਜ਼ਰਾਇਲ ਦੇ ਇਸ ਕਦਮ ਪਿੱਛੇ ਅਸਲ ਵਜ੍ਹਾ ਕੁਝ ਹੋਰ ਹੈ। ਇਜ਼ਰਾਇਲ ਦੇ ਵਿਰੋਧ ਦੇ ਬਾਵਜੂਦ ਚੀਨ ਨੇ ਈਰਾਨ ਦੇ ਮਿਜ਼ਾਇਲ ਪ੍ਰੋਗਰਾਮ ਵਿਚ ਸਹਿਯੋਗ ਦਿੱਤਾ ਅਤੇ ਉਸ ਨੂੰ ਅੱਗੇ ਵਧਾਉਣ ਵਿਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਲਈ ਇਜ਼ਰਾਇਲ ਨੇ ਵੀ ਚੀਨ ਨੂੰ ਸਬਕ ਸਿਖਾਉਣ ਲਈ ਤਾਈਵਾਨ ਨਾਲ ਦੋ-ਪੱਖੀ ਸਾਂਝੀਦਾਰੀ ਬਣਾਉਣ ਦਾ ਮਨ ਬਣਾ ਲਿਆ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਚੀਨ-ਤਾਈਵਾਨ ਵਿਚਕਾਰ ਇਜ਼ਰਾਇਲ ਦੀ ਧਮਾਕੇਦਾਰ ਐਂਟਰੀ ਦੇ ਬਾਅਦ ਦੋਹਾਂ ਦੇਸ਼ਾਂ ਨੂੰ ਦੂਰ ਕਰਨ ਲਈ ਕੀ ਕਰਦਾ ਹੈ, ਜੇਕਰ ਅਸਲ ਵਿਚ ਇਜ਼ਰਾਇਲ ਨੇ ਅਮਰੀਕਾ ਦੀ ਸ਼ਹਿ 'ਤੇ ਤਾਈਵਾਨ ਵਿਚ ਧਮਾਕੇਦਾਰ ਐਂਟਰੀ ਮਾਰੀ ਹੈ ਤਾਂ ਫਿਰ ਤਾਂ ਇਹ ਖੇਡ ਦੀ ਸ਼ੁਰੂਆਤ ਹੈ ਤੇ ਚੀਨ ਲਈ ਇਜ਼ਰਾਇਲ ਨੂੰ ਤਾਈਵਾਨ ਤੋਂ ਦੂਰ ਕਰਨਾ ਬਹੁਤ ਮੁਸ਼ਕਲ ਹੋਵੇਗਾ। 


Lalita Mam

Content Editor

Related News