ਇਜ਼ਰਾਈਲ ਨੇ ਸੀਰੀਆ ''ਤੇ ਕੀਤਾ ਮਿਜ਼ਾਇਲ ਹਮਲਾ, 6 ਦੀ ਮੌਤ

02/15/2021 5:40:24 PM

ਬੇਰੁੱਤ (ਭਾਸ਼ਾ): ਇਜ਼ਰਾਈਲ ਨੇ ਸੋਮਵਾਰ ਤੜਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜਲੇ ਖੇਤਰ ਨੂੰ ਨਿਸ਼ਾਨਾ ਬਣਾ ਕੇ ਕਈ ਮਿਜ਼ਾਇਲਾਂ ਦਾਗੀਆਂ। ਸੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਉੱਥੇ ਇਕ ਵਿਰੋਧੀ ਯੁੱਧ ਨਿਗਰਾਨੀ ਸਮੂਹ ਨੇ ਕਿਹਾ ਕਿ ਇਸ ਹਮਲੇ ਵਿਚ ਈਰਾਨ-ਸਮਰਥਿਤ 6 ਲੜਾਕਿਆਂ ਦੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਪਹੁੰਚੀ ਫਾਈਜ਼ਰ ਕੋਵਿਡ-19 ਟੀਕੇ ਦੀ ਪਹਿਲੀ ਖੇਪ : ਪ੍ਰਧਾਨ ਮੰਤਰੀ

ਸਨਾ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਕਿ ਸੀਰੀਆਈ ਹਵਾਈ ਸੈਨਾ ਨੇ ਜ਼ਿਆਦਾਤਰ ਮਿਜ਼ਾਇਲਾਂ ਨੂੰ ਢੇਰ ਕਰ ਦਿੱਤਾ। ਨਾਲ ਹੀ ਕਿਹਾ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਸੀਰੀਆਈ ਖੇਤਰ ਗੋਲਾਨਾ ਹਾਈਟਸ ਤੋਂ ਇਹ ਮਿਜ਼ਾਇਲਾਂ ਦਾਗੀਆਂ ਗਈਆਂ ਸਨ। ਬ੍ਰਿਟੇਨ ਆਧਾਰਿਤ ਇਕ ਵਿਰੋਧੀ ਯੁੱਧ ਨਿਗਰਾਨੀ ਸਮੂਹ ਨੇ ਕਿਹਾ ਕਿ ਹਾਈਵੇਅ ਨੇੜੇ ਪਹਾੜਾਂ ਵਿਚ ਸਥਿਤ ਸੀਰੀਆਈ ਸੈਨਾ ਦੀ ਚੌਥੀ ਇਕਾਈ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਾਈਵੇਅ ਦਮਿਸ਼ਕ ਨੂੰ ਲੇਬਨਾਨ ਦੀ ਰਾਜਧਾਨੀ ਬੇਰੁੱਤ ਨਾਲ ਜੋੜਦਾ ਹੈ। ਉਹਨਾਂ ਨੇ ਕਿਹਾ ਕਿ ਮਿਜ਼ਾਇਲ ਹਮਲੇ ਦੌਰਾਨ ਦਮਿਸ਼ਕ ਦੇ ਦੱਖਣ ਵਿਚ ਸਥਿਤ ਕਿਸ਼ਵਾਹ ਵਿਚ ਸੀਰੀਆਈ ਸੈਨਾ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਮੂਹ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਦੇ ਮਿਜ਼ਾਇਲ ਹਮਲੇ ਵਿਚ ਕਿਸ਼ਵਾਹ ਵਿਚ ਦੋ ਜਦਕਿ ਦਮਿਸ਼ਕ-ਬੇਰੁੱਤ ਹਾਈਵੇਅ ਨੇੜੇ ਚਾਰ ਲੜਾਕਿਆਂ ਦੀ ਮੌਤ ਹੋ ਗਈ।


Vandana

Content Editor

Related News