ਇਜ਼ਰਾਈਲ ਤੇ ਹਮਾਸ ਨਾਲ ਸੰਪਰਕ ''ਚ ਹੈ ਜਰਮਨੀ : ਮਾਸ

Tuesday, May 18, 2021 - 10:34 PM (IST)

ਇਜ਼ਰਾਈਲ ਤੇ ਹਮਾਸ ਨਾਲ ਸੰਪਰਕ ''ਚ ਹੈ ਜਰਮਨੀ : ਮਾਸ

ਬਰਲਿਨ-ਜਰਮਨੀ ਨੇ ਕਿਹਾ ਕਿ ਇਜ਼ਰਾਈਲ ਅਤੇ ਗਾਜ਼ਾ ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਝੜਪਾਂ ਨੂੰ ਦੇਖਦੇ ਹੋਏ ਇਜ਼ਰਾਈਲੀ ਅਤੇ ਹਮਾਸ ਨਾਲ ਜੁੜੇ ਲੋਕਾਂ ਨਾਲ ਸੰਪਰਕ 'ਚ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਹਾਈਕੋ ਮਾਸ ਨੇ ਮੰਗਲਵਾਰ ਨੂੰ ਦੱਸਿਆ ਕਿ ਮੈਂ ਆਪਣੇ ਇਜ਼ਰਾਈਲੀ ਦੋਸਤਾਂ ਅਤੇ ਜਾਰਡਨ, ਮਿਸਰ ਅਤੇ ਕਤਰ ਦੇ ਹਮਰੁਤਬਿਆਂ ਨਾਲ ਗੱਲਬਾਤ ਕਰ ਰਿਹਾ ਹਾਂ ਕਿਉਂਕਿ ਸਾਨੂੰ ਦੋਵਾਂ ਪੱਖਾਂ ਦੀ ਲੋੜ ਹੈ। ਅਸੀਂ ਆਪਣੇ ਇਜ਼ਰਾਈਲੀ ਦੋਸਤਾਂ ਤੇ ਹਮਾਸ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨਾਲ ਗੱਬਲਾਤ ਕਰ ਰਹੇ ਹਾਂ, ਖਾਸ ਕਰ ਕੇ ਕਾਹਿਰਾ 'ਚ ਆਪਣੇ ਸਹਿਕਰਮੀਆਂ ਨਾਲ ਜੁੜੇ ਹੋਏ ਹਾਂ।

ਇਹ ਵੀ ਪੜ੍ਹੋ-ਨਿਊਨੀਸ਼ੀਆ ਦੇ ਸਮੁੰਦਰੀ ਤੱਟ ਨੇੜੇ 50 ਤੋਂ ਵਧੇਰੇ ਪ੍ਰਵਾਸੀ ਡੁੱਬੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News