ਨੇਤਨਯਾਹ ਖ਼ਿਲਾਫ ਪ੍ਰਦਰਸ਼ਨ ਕਰ ਰਹੇ 28 ਲੋਕ ਗ੍ਰਿਫਤਾਰ

Sunday, Jul 19, 2020 - 04:20 PM (IST)

ਨੇਤਨਯਾਹ ਖ਼ਿਲਾਫ ਪ੍ਰਦਰਸ਼ਨ ਕਰ ਰਹੇ 28 ਲੋਕ ਗ੍ਰਿਫਤਾਰ

ਤੇਲ ਅਵੀਵ (ਵਾਰਤਾ) : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ 28 ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਨੇਤਨਯਾਹੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਯੇਰੂਸ਼ਲਮ ਅਤੇ ਤੇਲ ਅਵੀਵ ਦਰਮਿਆਨ ਸ਼ਨੀਵਾਰ ਦੇਰ ਰਾਤ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਸੜਕਾਂ ਨੂੰ ਵੀ ਜਾਮ ਕਰ ਦਿੱਤਾ।

ਧਿਆਨਦੇਣ ਯੋਗ ਹੈ ਕਿ ਨੇਤਨਯਾਹੂ ਖ਼ਿਲਾਫ ਐਤਵਾਰ ਨੂੰ ਭ੍ਰਿਸ਼ਟਾਚਾਰ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋਣੀ ਹੈ। ਪੁਲਸ ਬੁਲਾਰੇ ਮਿਖਾਇਲ ਜਿੰਗਰਮੈਨ ਨੇ ਕਿਹਾ ਕਿ ਤੇਲ ਅਵੀਵ ਵਿਚ 13 ਲੋਕਾਂ ਨੂੰ ਅਤੇ ਯੇਰੂਸ਼ਲਮ ਵਿਚ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਰੁੱਕ ਜਾਣ ਦੇ ਬਾਅਦ ਕੁੱਝ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀ ਅਤੇ ਪੁਲਸ ਅਧਿਕਾਰੀਆਂ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੂੜੇ ਦੇ ਡੱਬੇ ਵਿਚ ਅੱਗ ਵੀ ਲਗਾ ਦਿੱਤੀ ਗਈ। ਇਸ ਦੌਰਾਨ ਯੇਰੂਸ਼ਲਮ ਦੀ ਅਦਾਲਤ ਵਿਚ ਨੇਤਨਯਾਹੂ ਦੇ ਹਾਈ-ਪ੍ਰੋਫਾਇਲ ਭ੍ਰਿਸ਼ਟਾਚਾਰ ਦਾ ਮਾਮਲਾ ਚੱਲ ਰਿਹਾ ਹੈ ਜਿਸ ਵਿਚ ਤਕਨੀਕੀ ਕਾਰਰਵਾਈ ਖ਼ਤਮ ਹੋ ਗਈ ਹੈ। ਨੇਤਨਯਾਹੂ 'ਤੇ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਪ੍ਰਭਾਵ ਦਾ ਗਲਤ ਇਸਤੇਮਾਲ ਕਰਣ ਦੇ 3 ਵੱਖ-ਵੱਖ ਮਾਮਲਿਆਂ ਵਿਚ ਦੋਸ਼ ਲਗਾਏ ਗਏ ਹਨ।


author

cherry

Content Editor

Related News