ਇਮਰਾਨ ਖਾਨ ਦੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ਹੋਵੇਗਾ ਨੁਕਸਾਨਦੇਹ

Thursday, Dec 16, 2021 - 03:21 PM (IST)

ਇਮਰਾਨ ਖਾਨ ਦੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ਹੋਵੇਗਾ ਨੁਕਸਾਨਦੇਹ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਲੋਕਾਂ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਯੁੱਧ ਪ੍ਰਭਾਵਿਤ ਦੇਸ਼ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ‘ਨੁਕਸਾਨਦੇਹ’ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਇਕ ਬਿਆਨ ਵਿਚ ਦੱਸਿਆ ਕਿ ਅਫ਼ਗਾਨਿਸਤਾਨ ’ਤੇ ਸਿਖ਼ਰ ਕਮੇਟੀ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਖਾਨ ਨੇ ਕਿਹਾ ਕਿ ਪਾਕਿਸਤਾਨ ਮਨੁੱਖੀ ਸੰਕਟ ਨੂੰ ਟਾਲਣ ਲਈ ਹਰ ਸੰਭਵ ਤਰੀਕੇ ਨਾਲ ਅਫ਼ਗਾਨ ਲੋਕਾਂ ਦਾ ਸਮਰਥਨ ਕਰੇਗਾ।

ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਦਿੱਤੀ ਸਲਾਹ

ਇਸ ਤੋਂ ਪਹਿਲਾਂ ਇਕ ਟਵੀਟ ਵਿਚ ਪੀ.ਐਮ.ਓ. ਨੇ ਖਾਨ ਦੇ ਹਵਾਲੇ ਤੋਂ ਕਿਹਾ ਸੀ ਕਿ ‘ਅਫ਼ਗਨਿਸਤਾਨ ਤੋਂ ਵੱਖ ਹੋਣਾ ਦੁਨੀਆ ਲਈ ਨੁਕਸਾਨਦੇਹ ਹੋਵੇਗਾ।’ ਬਿਆਨ ਵਿਚ ਕਿਹਾ ਗਿਆ, ‘ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਦੁਨੀਆ ਅਫ਼ਗਾਨਿਸਤਾਨ ਨਾਲ ਕੱਟ ਜਾਣ ਦੀ ਗ਼ਲਤੀ ਨਹੀਂ ਦੁਹਰਾਏਗੀ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਦੇ ਕਮਜ਼ੋਰ ਲੋਕਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।’ ਪ੍ਰਧਾਨ ਮੰਤਰੀ ਖਾਨ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਪਾਕਿਸਤਾਨ ਪਹਿਲਾਂ ਹੀ ਅਫ਼ਗਾਨਿਸਤਾਨ ਨੂੰ 5 ਅਰਬ ਰੁਪਏ ਦੀ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਵਿਚ ਭੋਜਨ ਸਮੱਗਰੀ ਅਤੇ ਐਮਰਜੈਂਸੀ ਮੈਡੀਕਲ ਸਪਲਾਈ ਸ਼ਾਮਲ ਹੈ।

ਇਹ ਵੀ ਪੜ੍ਹੋ : 'ਘਰ ਦਾ ਖ਼ਰਚਾ ਚਲਾਉਣ ਲਈ ਇਮਰਾਨ ਖਾਨ ਹਰ ਮਹੀਨੇ ਪਾਰਟੀ ਨੇਤਾ ਤੋਂ ਲੈਂਦੇ ਸਨ 50 ਲੱਖ ਰੁਪਏ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News