ਇਸਲਾਮਿਕ ਸਟੇਟ ਨੇ ਲਈ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ
Tuesday, Apr 23, 2019 - 05:06 PM (IST)

ਕੋਲੰਬੋ (ਏਜੰਸੀ)- ਇਸਲਾਮਿਕ ਸਟੇਟ ਨੇ ਆਪਣੀ ਅਮਾਕ ਨਿਊਜ਼ ਏਜੰਸੀ ਰਾਹੀਂ ਸ਼੍ਰੀਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਏਸ਼ੀਆਈ ਦੇਸ਼ ਸ਼੍ਰੀਲੰਕਾ ਐਤਵਾਰ ਨੂੰ ਚਰਚ ਅਤੇ ਹੋਟਲਾਂ ਵਿਚ ਹੋਏ ਲੜੀਵਾਰ ਧਮਾਕਿਆਂ ਨਾਲ ਹਿੱਲ ਗਿਆ ਸੀ। ਈਸਟਰ ਵਾਲੇ ਦਿਨ ਚਰਚਾਂ ਅਤੇ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੀ ਸਾਜ਼ਿਸ਼ ਘੜਣ ਨੂੰ ਲੈ ਕੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉਥੇ ਹੀ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਉਪ ਰੱਖਿਆ ਮੰਤਰੀ ਰੁਵਾਨ ਵਿਜੇਵਰਧਨੇ ਨੇ ਸ਼੍ਰੀਲੰਕਾਈ ਸੰਸਦ ਵਿਚ ਹਮਲੇ ਪਿੱਛੇ ਕ੍ਰਾਈਸਟਚਰਚ ਦਾ ਬਦਲਾ ਦੱਸਿਆ ਸੀ।
ਈਸਟਰ ਵਾਲੇ ਦਿਨ ਸ਼੍ਰੀਲੰਕਾ ਚਰਚ ਅਤੇ ਹੋਟਲਾਂ ਵਿਚ ਹੋਏ ਲੜੀਵਾਰ ਧਮਾਕਿਆਂ ਨਾਲ ਦਹਿਲ ਗਿਆ। ਇਸ ਵਿਚ ਘੱਟੋ ਘੱਟ 310 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 500 ਤੋਂ ਜ਼ਿਆਦਾ ਲੋਕ ਇਸ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੀ ਭਾਰਤ ਸਣੇ ਪੂਰੀ ਦੁਨੀਆ ਵਿਚ ਨਿੰਦਿਆ ਹੋ ਰਹੀ ਹੈ। ਜ਼ਿਆਦਾਤਰ ਦੁਨੀਆ ਦੇ ਸਾਰੇ ਸ਼ਕਤੀਸ਼ਾਲੀ ਨੇਤਾਵਾਂ ਨੇ ਸ਼੍ਰੀਲੰਕਾ ਦੇ ਨਾਲ ਖੜ੍ਹੇ ਰਹਿਣ ਦੀ ਗੱਲ ਕਹੀ।