ਇਰਾਕ ਦੀ ਅਦਾਲਤ ਨੇ ਤਿੰਨ ਫ੍ਰੈਂਚ ਇਸਲਾਮਿਕ ਸਟੇਟ ਮੈਂਬਰਾਂ ਨੂੰ ਸੁਣਾਈ ਮੌਤ ਦੀ ਸਜ਼ਾ
Sunday, May 26, 2019 - 11:52 PM (IST)

ਬਗਦਾਦ— ਬਗਦਾਦ ਦੀ ਇਕ ਅਦਾਲਤ ਨੇ ਇਸਲਾਮਿਕ ਸਟੇਟ ਦੇ ਸਮੂਹ ਦੇ 3 ਸਾਬਕਾ ਮੈਂਬਰਾਂ ਨੂੰ ਐਤਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਅੱਤਵਾਦੀ ਸਮੂਹ ਦੇ ਇਹ ਮੈਂਬਰ ਫਰਾਂਸ ਦੇ ਨਾਗਰਿਕ ਹਨ। ਇਸ ਫੈਸਲੇ ਦੇ ਨਾਲ ਹੀ ਅੱਤਵਾਦੀ ਸਮੂਹ ਨਾਲ ਪਹਿਲਾਂ ਜੁੜੇ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਦੇ ਲੀਗਲ ਟ੍ਰੀਟਮੈਂਟ ਨੂੰ ਲੈ ਕੇ ਤਾਜ਼ਾ ਸਵਾਲ ਪੈਦਾ ਹੈ ਗਏ ਹਨ।
ਇਰਾਕ ਦੇ ਇਕ ਨਿਆਂਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਸਮਰਥਿਤ ਸੀਰੀਅਨ ਡੈਮੋਕ੍ਰੇਟਿਕ ਫੋਰਸਸ ਨੇ ਜਨਵਰੀ 'ਚ ਫਰਾਂਸ ਦੇ 12 ਨਾਗਰਿਕਾਂ ਨੂੰ ਇਰਾਕ ਨੂੰ ਸੌਂਪਿਆ ਸੀ। ਇਨ੍ਹਾਂ 'ਚੋਂ ਤਿੰਨ ਦੇ ਖਿਲਾਫ ਇਹ ਸਜ਼ਾ ਸੁਣਾਈ ਗਈ ਹੈ। ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਹ ਮੀਡੀਆ ਨਾਲ ਗੱਲਬਾਤ ਕਰਨ ਲਈ ਅਧਿਕਾਰਿਤ ਨਹੀਂ ਸੀ।