ਦੁਨੀਆਂ ਭਰ ਦੇ ਇਸਲਾਮੀ ਮੌਲਵੀਆਂ ਨੇ ਅਫਗਾਨਿਸਤਾਨ ’ਚ ਸਮਾਵੇਸ਼ੀ ਸਰਕਾਰ ਦੀ ਕੀਤੀ ਮੰਗ

Monday, Nov 15, 2021 - 04:19 PM (IST)

ਦੁਨੀਆਂ ਭਰ ਦੇ ਇਸਲਾਮੀ ਮੌਲਵੀਆਂ ਨੇ ਅਫਗਾਨਿਸਤਾਨ ’ਚ ਸਮਾਵੇਸ਼ੀ ਸਰਕਾਰ ਦੀ ਕੀਤੀ ਮੰਗ

ਇੰਟਰਨੈਸ਼ਨਲ ਡੈਸਕ : ਯੁੱਧਗ੍ਰਸਤ ਦੇਸ਼ ਅਫਗਾਨਿਸਤਾਨ ਦੇ ਮੁੱਦੇ 'ਤੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਇਸਲਾਮੀ ਮੌਲਵੀਆਂ ਨੇ ਐਤਵਾਰ ਨੂੰ ਇਕ ਵਰਚੁਅਲ ਕਾਨਫਰੰਸ ਦਾ ਆਯੋਜਨ ਕੀਤਾ। ਕਾਨਫਰੰਸ ਵਿੱਚ ਸਾਰੇ ਇਸਲਾਮੀ ਮੌਲਵੀਆਂ ਨੇ ਅਫਗਾਨਿਸਤਾਨ ਵਿੱਚ ਇੱਕ ਸਮਾਵੇਸ਼ੀ ਸਰਕਾਰ ਦੇ ਗਠਨ ਦੀ ਮੰਗ ਕੀਤੀ। ਇਸ ਦੌਰਾਨ ਭਾਗੀਦਾਰਾਂ ਨੇ ਭਾਰਤ, ਪਾਕਿਸਤਾਨ, ਇਰਾਨ, ਇਰਾਕ ਅਤੇ ਕ੍ਰੋਏਸ਼ੀਆ, ਇਸਲਾਮਿਕ ਦੇਸ਼ਾਂ ’ਚ ਆਈ.ਐੱਸ.ਆਈ.ਐੱਸ. ਦਾ ਮੁਕਾਬਲਾ ਕਰਨ ਲਈ ਇੱਕਮੁੱਠ ਸਥਿਤੀ ਬਣਾਉਣ ’ਤੇ ਜ਼ੋਰ ਦਿੱਤਾ।

ਕਾਨਫਰੰਸ ’ਚ ਕਿਹਾ ਗਿਆ ਕਿ ‘ਇਕ ਨਿਸ਼ਚਿਤ ਜਾਤੀ ਦੁਆਰਾ ਸਰਕਾਰ ਨੂੰ ਕੰਟਰੋਲ ਕਰਨਾ ਅਤੇ ਦੂਜੀਆਂ ਜਾਤਾਂ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੈ। ਇਸ ਨਾਲ ਅਫਗਾਨਿਸਤਾਨ ਵਿੱਚ ਅਰਾਜਕਤਾ ਪੈਦਾ ਹੋਵੇਗੀ, ਕਿਉਂਕਿ ਸਾਰੀਆਂ ਜਾਤਾਂ ਕੋਲ ਸ਼ਕਤੀ ਹੈ। ਉਹ ਆਪਣੇ ਅਧਿਕਾਰਾਂ ਦੀ ਤਲਾਸ਼ ਕਰ ਰਹੀਆਂ ਹਨ।" ਮੀਟਿੰਗ ਵਿੱਚ ਮਨੁੱਖੀ ਅਧਿਕਾਰਾਂ ਅਤੇ ਜਨਾਨੀਆਂ ਦੇ ਅਧਿਕਾਰਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਦੌਰਾਨ ਪਾਕਿਸਤਾਨ ਵਿਚ ਇਕ ਸ਼ੀਆ ਨੇਤਾ ਹੁਜ਼ਾਤੁਲ ਇਸਲਾਮ ਨੇ ਕਿਹਾ ਕਿ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਸਰਕਾਰ ਬਣਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸਲਾਮਿਕ ਹੈ ਪਰ ਸਮੂਹ ਨੂੰ ਆਪਣੇ ਅਤੀਤ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਪਣੀਆਂ ਗਲਤੀਆਂ ਨੂੰ ਨਹੀਂ ਦੁਹਰਾਉਣਾ ਚਾਹੀਦਾ।

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅੱਤਵਾਦ ਦੇ ਮੁੱਦੇ 'ਤੇ ਕੌਮਾਂਤਰੀ ਭਾਈਚਾਰੇ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਤਾਲਿਬਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ "ਜੇ ਤੁਸੀਂ ਸੱਚਮੁੱਚ ਆਪਣੀ ਅਤੇ ਦੁਨੀਆ ਦੀ ਸੁਰੱਖਿਆ ਬਾਰੇ ਚਿੰਤਤ ਹੋ ਅਤੇ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੋ, ਤਾਂ ਲੋਕਾਂ ਦੀ ਮਦਦ ਕਰੋ।’


author

rajwinder kaur

Content Editor

Related News