ਪਾਕਿਸਤਾਨ ''ਚ ਮਸੂਦ ਅਜ਼ਹਰ ਦੇ ਭਰਾਵਾਂ ਸਣੇ ਕਈ ਅੱਤਵਾਦੀ ਗ੍ਰਿਫਤਾਰ

Tuesday, Mar 05, 2019 - 05:37 PM (IST)

ਪਾਕਿਸਤਾਨ ''ਚ ਮਸੂਦ ਅਜ਼ਹਰ ਦੇ ਭਰਾਵਾਂ ਸਣੇ ਕਈ ਅੱਤਵਾਦੀ ਗ੍ਰਿਫਤਾਰ

ਇਸਲਾਮਾਬਾਦ (ਏਜੰਸੀ)- ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਲਈ ਹੈ ਜਿਸ ਦਾ ਸਰਗਨਾ ਮੋਸਟ ਵਾਂਟਡ ਅੱਤਵਾਦੀ ਮਸੂਦ ਅਜ਼ਹਰ ਹੈ। ਪੂਰੀ ਦੁਨੀਆ ਦੇ ਦੇਸ਼ ਇਸ ਵੇਲੇ ਪਾਕਿ ਦੀ ਅੱਤਵਾਦ ਨੂੰ ਪਨਾਹ ਦੇਣ ਦੀ ਖਿਲਾਫਤ ਕਰ ਰਹੇ ਹਨ ਅਤੇ ਇਸੇ ਦਬਾਅ ਦੇ ਚਲਦੇ ਪਾਕਿਸਤਾਨ ਵਿਚ ਮਸੂਦ ਅਜ਼ਹਰ ਦੇ ਭਰਾਵਾਂ ਸਣੇ ਕਈ ਅੱਤਵਾਦੀ ਗ੍ਰਿਫਤਾਰ ਕਰਨ ਦੀ ਖਬਰ ਹੈ। ਦੱਸ ਦਈਏ ਕਿ 50 ਸਾਲ ਦੇ ਮਸੂਦ ਅਜ਼ਹਰ 'ਤੇ 2001 ਦੇ ਸੰਸਦ ਹਮਲੇ ਦੀ ਸਾਜ਼ਿਸ਼ ਘੜਣ ਦਾ, ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਆਤਮਘਾਤੀ ਹਮਲੇ ਅਤੇ ਪਠਾਨਕੋਟ ਹਵਾਈ ਫੌਜ ਕੇਂਦਰ ਅਤੇ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਜ਼ਿਸ਼ ਘੜਣ ਦਾ ਵੀ ਦੋਸ਼ ਹੈ।


author

Sunny Mehra

Content Editor

Related News