ਇਸਲਾਮਾਬਾਦ 'ਚ ਨਵੇਂ ਆਈ.ਜੀ. ਦਾ ਅਹੁਦਾ ਸੰਭਾਲਣ ਤੋਂ ਬਾਅਦ 700 ਪੈਂਡਿੰਗ ਮਾਮਲੇ ਕੀਤੇ ਦਰਜ

Monday, Dec 27, 2021 - 04:55 PM (IST)

ਇਸਲਾਮਾਬਾਦ 'ਚ ਨਵੇਂ ਆਈ.ਜੀ. ਦਾ ਅਹੁਦਾ ਸੰਭਾਲਣ ਤੋਂ ਬਾਅਦ 700 ਪੈਂਡਿੰਗ ਮਾਮਲੇ ਕੀਤੇ ਦਰਜ

ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਨਵੇਂ ਨਿਯੁਕਤ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਮੁਹੰਮਦ ਅਹਿਸਾਨ ਯੂਨਸ ਨੇ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ ਘੱਟੋ-ਘੱਟ 700 ਪੈਂਡਿੰਗ ਮਾਮਲੇ ਦਰਜ ਕਰ ਲਏ ਹਨ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਅਨੁਸਾਰ, ਕਈ ਪੁਲਸ ਸਟੇਸ਼ਨਾਂ ਨੇ ਚੋਰੀ ਅਤੇ ਹੋਰ ਅਪਰਾਧਾਂ ਲਈ ਐੱਫ.ਆਈ.ਆਰ. ਦਰਜ ਨਾ ਕਰਨ ਜਾਂ ਆਪਣੇ ਰੋਜ਼ਾਨਾ ਰਜਿਸਟਰਾਂ ਵਿੱਚ ਸ਼ਿਕਾਇਤਾਂ ਦਾ ਜ਼ਿਕਰ ਨਾ ਕਰਨ ਦੀ ਇੱਕ ਰੁਟੀਨ ਬਣਾ ਲਈ ਸੀ। ਇਸੇ ਕਾਰਨ ਜ਼ਿਆਦਾਤਰ ਸ਼ਿਕਾਇਤਾਂ ਦਰਜ ਨਹੀਂ ਹੋਈਆਂ। 

ਆਈ.ਜੀ.ਪੀ. ਦੇ ਦਖ਼ਲ ਤੋਂ ਬਾਅਦ ਮਰਗਲਾ ਪੁਲਸ ਨੇ ਇੱਕ ਦਿਨ ਵਿੱਚ 120 ਅਤੇ ਤਰਨੋਲ ਪੁਲਸ ਨੇ 70 ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚ ਇਕ ਮੋਟਰਸਾਈਕਲ ਚੋਰੀ ਦਾ ਮਾਮਲਾ ਵੀ ਸ਼ਾਮਲ ਹੈ, ਜਿਸ ਦੀ ਸ਼ਿਕਾਇਤ 14 ਫਰਵਰੀ ਨੂੰ ਮਾਰਗਲਾ ਥਾਣੇ ਵਿੱਚ ਦਰਜ ਕੀਤੀ ਗਈ ਸੀ। ਇਸ ਸਬੰਧ ’ਚ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਸੀ।


author

rajwinder kaur

Content Editor

Related News