ਇਸਲਾਮਿਕ ਸਟੇਟ ਨੇ ਲਈ ਕਾਬੁਲ ਮਸਜਿਦ ਹਮਲੇ ਦੀ ਜ਼ਿੰਮੇਦਾਰੀ
Friday, Jun 05, 2020 - 02:17 AM (IST)

ਕਾਬੁਲ (ਏਪੀ): ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਮਸਜਿਦ ਵਿਚ ਹੋਏ ਬੰਬ ਹਮਲਿਆਂ ਦੀ ਵੀਰਵਾਰ ਨੂੰ ਜ਼ਿੰਮੇਦਾਰੀ ਲਈ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿਚ ਇਕ ਇਮਾਮ ਸਣੇ ਦੋ ਲੋਕ ਮਾਰੇ ਗਏ ਸਨ ਤੇ 8 ਹੋਰ ਲੋਕ ਜ਼ਖਮੀ ਹੋਏ ਸਨ।
ਇਸਲਾਮਿਕ ਸਟੇਟ ਨਾਲ ਜੁੜੀ ਵੈੱਬਸਾਈਟ 'ਤੇ ਜਾਰੀ ਬਿਆਨ ਵਿਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਕਾਬੁਲ ਵਿਚ ਮੰਗਲਵਾਰ ਨੂੰ ਹੋਏ ਹਮਲੇ ਵਿਚ ਇਕ ਇਮਾਮ ਨੂੰ ਨਿਸ਼ਾਨਾ ਬਣਾਇਆ ਗਿਆ ਜੋ 'ਧਰਮ ਭ੍ਰਿਸ਼ਟ' ਸੀ ਤੇ ਇਥੋਂ ਤੱਕ ਕਿ 'ਧਰਮ ਭ੍ਰਿਸ਼ਟ' ਅਫਗਾਨ ਸਰਕਾਰ ਦਾ ਸਮਰਥਨ ਕਰ ਰਿਹਾ ਸੀ। ਹਮਲੇ ਵਿਚ ਮਾਰੇ ਗਏ ਇਮਾਮ ਅਯਾਜ ਨਿਆਜੀ ਨੂੰ ਵੀਰਵਾਰ ਨੂੰ ਉਸੇ ਮਸਜਿਦ ਵਿਚ ਦਫਨਾ ਦਿੱਤਾ ਗਿਆ ਜਿਥੇ ਹਮਲਾ ਹੋਇਆ ਸੀ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਹੋਰ ਨੇਤਾਵਾਂ ਨੇ ਇਮਾਮ ਨੂੰ ਸ਼ਰਧਾਂਜਲੀ ਦਿੱਤੀ।