ਕੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਹੋ ਗਏ ਨਜ਼ਰਬੰਦ? ਜਾਣੋ ਪੂਰਾ ਮਾਮਲਾ
Sunday, Sep 25, 2022 - 12:05 PM (IST)
ਪੇਈਚਿੰਗ (ਇੰਟ.)- ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਜ਼ਰਬੰਦ ਕਰ ਕੇ ਚੀਨੀ ਫੌਜ ਨੇ ਤਖਤਾਪਲਟ ਕਰ ਦਿੱਤਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਐਸਸੀਓ ਸੰਮੇਲਨ ਤੋਂ ਆਪਣੇ ਦੇਸ਼ ਪਰਤਣ 'ਤੇ ਉਨ੍ਹਾਂ ਦੀ ਕਥਿਤ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।ਕਈ ਚੀਨੀ ਸੋਸ਼ਲ ਮੀਡੀਆ ਹੈਂਡਲਰਸ ਦਾ ਕਹਿਣਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਸੀਨੀਅਰਾਂ ਵਲੋਂ ਉਨ੍ਹਾਂ ਨੂੰ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਪ੍ਰਮੁੱਖ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੇ ਵੀ ਟਵੀਟ ਕਰਦੇ ਹੋਏ ਕਿਹਾ ਕਿ ਇਸ ਅਫਵਾਹ ’ਤੋਂ ਪਰਦਾ ਚੁੱਕਣਾ ਚਾਹੀਦਾ ਹੈ ਕੀ ਵਾਕਈ ਚੀਨੀ ਰਾਸ਼ਟਰਪਤੀ ਨੂੰ ਨਜ਼ਰਬੰਦ ਕੀਤਾ ਗਿਆ ਹੈ?
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ’ਚ ਇਕ ਹਿੰਦੂ ਔਰਤ ਤੇ ਦੋ ਨਾਬਾਲਗਾਂ ਅਗਵਾ
ਦਰਅਸਲ, ਟਵਿਟਰ ’ਤੇ ਸ਼ੀ ਜਿਨਪਿੰਗ ਹੈਸ਼ਟੈਗ ਟਰੈਂਡ ਵਿਚ ਚੱਲ ਰਿਹਾ ਹੈ। ‘ਨਿਊਜ਼ ਹਾਈਲੈਂਡ’ ਵਿਜਨ ਦੀ ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਰਾਸ਼ਟਰਪਤੀ ਨੂੰ ਹਾਊਸ ਅਰੈਸਟ ਸਾਬਕਾ ਚੀਨੀ ਰਾਸ਼ਟਰਪਤੀ ਹੂ ਜਿਨਤਾਂਓ ਅਤੇ ਸਾਬਕਾ ਚੀਨੀ ਪ੍ਰੀਮੀਅਰ ਵੇਨ ਜਿਆਬਾਓ ਦੇ ਕਹਿਣ ’ਤੇ ਕੀਤਾ ਗਿਆ ਹੈ ਜਿਨ੍ਹਾਂ ਨੇ ਸਥਾਈ ਕਮੇਟੀ ਦੇ ਸਾਬਕਾ ਮੈਂਬਰ ਸੋਂਗ ਪਿੰਗ ਨੂੰ ਚੀਨ ਦੀ ਸੈਂਟਰਲ ਗਾਰਡ ਬਿਊਰੋ (ਸੀ. ਜੀ. ਬੀ.) ਦਾ ਕੰਟਰੋਲ ਵਾਰਸ ਲੈਣ ਲਈ ਮਨਾ ਲਿਆ ਸੀ।ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਦੇ ਅਨੁਸਾਰ ਸ਼ੀ ਜਿਨਪਿੰਗ ਨੂੰ ਸਮਰਕੰਦ ਵਿੱਚ ਐਸਸੀਓ ਸੰਮੇਲਨ ਤੋਂ ਪਹਿਲਾਂ ਉਨ੍ਹਾਂ ਦੀ ਚੀਨੀ ਕਮਿਊਨਿਸਟ ਪਾਰਟੀ ਨੇ ਫੌਜ ਮੁਖੀ ਦੀ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਪਰਤਣ 'ਤੇ ਉਨ੍ਹਾਂ ਨੂੰ ਝੋਂਗਨਨਹਾਈ ਸਥਿਤ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।