ਆਈ. ਐੱਸ. ਦੇ ਏਜੰਟਾਂ ਨੇ ਅੰਡਰਕਵਰ ਰਿਪੋਟਰ ਨੂੰ ਲੰਡਨ ''ਚ ਹਮਲੇ ਲਈ ਉਕਸਾਇਆ : ਰਿਪੋਰਟ

09/05/2017 3:52:19 AM

ਲੰਡਨ — ਇਕ ਮੀਡੀਆ ਰਿਪੋਰਟ 'ਚ ਸੋਮਵਾਰ ਨੂੰ ਦਾਅਵਾ ਕੀਤਾ ਗਿਆ ਕਿ ਇਸਲਾਮਕ ਸਟੇਟ ਦੇ ਏਜੰਟਾਂ ਨੇ 2016 'ਚ ਇਕ ਅੰਡਰਕਵਰ ਰਿਪੋਰਟਰ ਨੂੰ ਇਤਿਹਾਸਕ ਲੰਡਨ ਬ੍ਰਿਜ਼ ਸਮੇਤ ਲੰਡਨ 'ਚ ਹਮਲੇ ਲਈ ਉਕਸਾਇਆ ਸੀ। ਦਾਅਵਾ ਕੀਤਾ ਗਿਆ ਕਿ ਇਕ ਏਜੰਟ ਨੇ ਉਸ ਦੇ ਇਕ ਪੱਤਰਕਾਰ ਨੂੰ ਲੰਡਨ ਬ੍ਰਿਜ਼ 'ਤੇ ਹਮਲੇ ਲਈ ਉਕਸਾਇਆ ਸੀ। ਇਸ ਤੋਂ ਇਕ ਸਾਲ ਬਾਅਦ ਵੀ ਜੂਨ 'ਚ ਲੰਡਨ ਬ੍ਰਿਜ਼ ਇਲਾਕੇ 'ਚ ਹੋਏ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਦਰਜਨਾਂ ਹੋਰ ਜ਼ਖਮੀ ਹੋ ਗਏ ਸਨ। ਆਈ. ਐੱਸ. ਆਈ. ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। 
ਰਿਪੋਰਟਰ ਨੇ ਕਿਹਾ, ''ਜੁਲਾਈ 2016 'ਚ ਅਸੀਂ ਪਾਇਆ ਕਿ ਅੱਤਵਾਦੀ ਸੰਗਠਨ ਟਵਿੱਟਰ ਅਤੇ ਫੇਸਬੁੱਕ 'ਤੇ ਬ੍ਰਿਟਿਸ਼ ਮੁਸਲਿਮਾਂ ਨੂੰ ਉਤਸਾਉਣ ਦੀ ਕੋਸ਼ਿਸ਼ ਰਹੇ ਹਨ, ਜਿਨ੍ਹਾਂ ਨਾਲ ਲੰਡਨ ਦੇ ਖਾਸ ਟਿਕਾਣਿਆਂ 'ਤੇ ਹਮਲਾ ਕੀਤਾ ਜਾ ਸਕੇ। ਅਸੀਂ ਉਨ੍ਹਾਂ 'ਚੋਂ ਇਕ ਭਰਤੀ ਕਰਨ ਵਾਲੇ ਨਾਲ ਗੱਲਬਾਤ ਸ਼ੁਰੂ ਕੀਤੀ, ਜਿਸ ਨੇ ਸਾਨੂੰ ਇਕ ਖੁਫੀਆ ਮੈਸਜ਼ਿੰਗ ਸਾਈਟ 'ਤੇ ਚੈਟ ਕਰਨ ਲਈ ਸੱਦਾ ਦਿੱਤਾ। ਅਧਿਕਾਰੀਆਂ ਨੂੰ ਅੱਤਵਾਦੀ ਸੰਗਠਨ ਤੋਂ ਸਾਡੇ ਸੰਪਰਕ ਦੇ ਬਾਰੇ 'ਚ ਪੂਰੀ ਜਾਣਕਾਰੀ ਸੀ।'' ਅੰਡਰਕਵਰ ਪੱਤਰਕਾਰ ਨੇ ਬਰਮਿੰਘਮ 'ਚ ਜਨਮੇ ਆਈ. ਐੱਸ. ਆਈ. ਐੱਸ. ਭਰਤੀ-ਕਰਤਾ ਜੁਨੈਦ ਹੁਸੈਨ ਨਾਲ ਸੰਪਰਕ ਕਰਨ ਲਈ ਟਵਿੱਟਰ ਨਾਲ ਸੰਪਰਕ ਕੀਤਾ ਸੀ। ਬਾਅਦ 'ਚ ਉਹ ਸੀਰੀਆ 'ਚ ਮਾਰਿਆ ਗਿਆ ਸੀ। 
ਇਕ ਖੁਫੀਆ ਮੈਸਜ਼ਿੰਗ ਸਾਈਟ ਦੇ ਜ਼ਰੀਏ 21 ਸਾਲਾਂ ਹੁਸੈਨ ਨੇ ਕਿਹਾ ਕਿ ਉਹ ਘਰ 'ਚ ਬੰਬ ਬਣਾਉਣ ਲਈ ਅੰਡਰਕਵਰ ਰਿਪੋਰਟਰ ਨੂੰ ਸਿਖਲਾਈ ਦੇਣ 'ਚ ਮਦਦ ਕਰ ਸਕਦਾ ਹੈ। ਰਿਪੋਰਟਰ 17 ਸਾਲ ਦਾ ਆਪਣੇ ਪਰਿਵਾਰ ਨਾਲ ਰਹਿਣ ਵਾਲਾ ਇਕ ਅਜਿਹਾ ਨਾਬਾਲਿਗ ਬਣ ਕੇ ਅੱਤਵਾਦੀਆਂ ਨਾਲ ਗੱਲਬਾਤ ਕਰ ਰਿਹਾ ਸੀ। ਆਈ. ਐੱਸ. ਆਈ. ਐੱਸ. ਦੇ ਇਕ ਅੱਤਵਾਦੀ ਨੇ ਉਸ ਤੋਂ ਪੁੱਛਿਆ ਕਿ ਕੀ ਉਹ ਵੇਸਟਮਿੰਸਟਰ ਇਲਾਕੇ ਬਾਰੇ ਜਾਣਦਾ ਹੈ। ਉਸ ਨੂੰ ਦੱਸਿਆ ਗਿਆ ਕਿ ਇਹ ਚੰਗਾ ਟੀਚਾ ਹੈ ਕਿਉਂਕਿ ਉਹ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲਾ ਇਲਾਕਾ ਹੈ। 
ਉਸ ਨੇ ਕਿਹਾ, ''ਕਾਫਿਰਾਂ 'ਚ ਖੌਫ ਪੈਦਾ ਕਰੋ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਾਰੋ। ਆਮ ਲੋਕਾਂ ਦੀ ਹੱਤਿਆ ਇਸ ਨੂੰ ਅੰਜ਼ਾਮ ਦੇਣ ਦਾ ਸਭ ਤੋਂ ਚੰਗਾ ਤਰੀਕਾ ਹੋ ਸਕਦਾ ਹੈ।''


Related News