ਇਰਾਕ ਯੁੱਧ ਦੇ ਦੋਸ਼ਾਂ ਦੀ ਜਾਂਚ ਰੋਕੇਗਾ ਬ੍ਰਿਟੇਨ

02/11/2017 11:06:11 AM

ਲੰਡਨ— ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੈਲਾਨ ਦਾ ਕਹਿਣਾ ਹੈ ਕਿ ਇਰਾਕ ਯੁੱਧ ਵਿਚ ਸ਼ਾਮਲ ਰਹੇ ਜਵਾਨਾਂ ''ਤੇ ਲੱਗੇ ਦੋਸ਼ਾਂ ਦੀ ਜਾਂਚ ਛੇਤੀ ਹੀ ਬੰਦ ਦਿੱਤੀ ਜਾਵੇਗੀ। ਫੈਲਾਨ ਮੁਤਾਬਕ ਇਰਾਕ ਯੁੱਧ ਇਤਿਹਾਸਕ ਦੋਸ਼ ਟੀਮ (ਆਈ. ਐੱਚ. ਏ. ਟੀ.) ਇਸ ਸਾਲ ਗਰਮੀਆਂ ਵਿਚ ਬੰਦ ਕਰ ਦਿੱਤੀ ਜਾਵੇਗੀ ਅਤੇ ਬਚੇ ਹੋਏ 20 ਮਾਮਲੇ ''ਦਿ ਰਾਇਲ ਨੇਵੀ'' ਪੁਲਸ ਨੂੰ ਸੌਂਪ ਦਿੱਤੇ ਜਾਣਗੇ। ਇਸ ਜਾਂਚ ''ਤੇ ਕਰੀਬ 3.4 ਕਰੋੜ ਪੌਂਡ ਖਰਚ ਹੋ ਚੁੱਕੇ ਹਨ ਪਰ ਅਜੇ ਤੱਕ ਕਿਸੀ ਨੂੰ ਦੋਸ਼ੀ ਨਹੀਂ ਪਾਇਆ ਗਿਆ ਹੈ। ਸੰਸਦ ਮੈਂਬਰਾਂ ਨੇ ਇਸ ਜਾਂਚ ਨੂੰ ''ਵੱਡੀ ਅਸਫਲਤਾ'' ਕਰਾਰ ਦਿੱਤਾ ਹੈ। ਇਰਾਕ ਦੇ ਨਾਗਰਿਕਾਂ ਦੇ ਦੋਸ਼ਾਂ ਦੀ ਜਾਂਚ ਲਈ ਇਸ ਟੀਮ ਦਾ ਗਠਨ ਸਾਲ 2010 ਵਿਚ ਕੀਤਾ ਗਿਆ ਸੀ। ਸ਼ੋਸ਼ਣ ਦੇ ਕਈ ਦੋਸ਼ਾਂ ਦੀ ਜਾਂਚ ਕਰ ਰਹੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਫਿਲ ਸ਼ਾਈਨਰ ਦੇ ਵਰਤਾਅ ''ਤੇ ਸਵਾਲ ਉੱਠਣ ਤੋਂ ਬਾਅਦ ਇਸ ਟੀਮ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਸ਼ਾਈਨਰ ਨੂੰ ਫਰਵਰੀ ਵਿਚ ਜਾਂਚ ਤੋਂ ਹਟਾ ਦਿੱਤਾ ਗਿਆ ਸੀ। 
ਰੱਖਿਆ ਮੰਤਰੀ ਫੈਲਾਨ ਨੇ ਕਿਹਾ ਕਿ ਉਨ੍ਹਾਂ ਦੀ ਬੇਈਮਾਨੀ ਸਾਹਮਣੇ ਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੇ ਕਈ ਦਾਅਵਿਆਂ ਨੂੰ ਖਾਰਜ਼ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਮਾਮਲਿਆਂ ਦੀ ਜਾਂਚ ਦੁਬਾਰਾ ਨਵੇਂ ਸਿਰੇ ਤੋਂ ਹੋਵੇਗੀ।

Kulvinder Mahi

News Editor

Related News