ਇਰਾਕ : ਮੁਸਲਿਮ ਧਰਮ ਗੁਰੂ ਕਰ ਰਹੇ ਨੇ ਛੋਟੀਆਂ ਬੱਚੀਆਂ ਦਾ ਦੇਹ ਵਪਾਰ
Tuesday, Oct 15, 2019 - 11:47 AM (IST)

ਕਰਬਲਾ— ਇਕ ਡਾਕੂਮੈਂਟਰੀ 'ਚ ਗੁਪਤ ਢੰਗ ਨਾਲ ਸ਼ੀਆ ਮੁਸਲਿਮ ਧਰਮ ਗੁਰੂਆਂ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ਕਾਰਨ ਹੜਕੰਪ ਮਚ ਗਿਆ ਹੈ। ਵੀਡੀਓ 'ਚ ਵਿਆਹ ਦੇ ਨਾਂ 'ਤੇ ਸਰੀਰਕ ਸੁੱਖ ਲਈ 9-9 ਸਾਲ ਦੀਆਂ ਕੁੜੀਆਂ ਨੂੰ ਵੇਚਣ ਤੇ ਖਰੀਦਣ ਦੇ ਮਾਮਲੇ ਸਾਹਮਣੇ ਆਏ ਹਨ। ਡਾਕੂਮੈਂਟਰੀ 'ਚ ਸ਼ੀਆ ਮੁਸਲਿਮ ਧਰਮ ਗੁਰੂ 9 ਸਾਲ ਦੀ ਬੱਚੀ ਨਾਲ ਅਸਥਾਈ ਵਿਆਹ ਕਰਕੇ ਸਰੀਰਕ ਸਬੰਧ ਬਣਾਉਣ ਨੂੰ ਜਾਇਜ਼ ਦੱਸ ਰਹੇ ਹਨ।
ਵੀਡੀਓ 'ਚ ਇਕ ਸ਼ੀਆ ਧਰਮ ਗੁਰੂ ਨੇ ਦਾਅਵਾ ਕੀਤਾ ਹੈ ਕਿ ਸ਼ਰੀਅਤ (ਇਸਲਾਮਕ ਕਾਨੂੰਨ) ਮੁਤਾਬਕ 9 ਸਾਲ ਦੀ ਕੁੜੀ ਨਾਲ ਵਿਆਹ ਕਰਨਾ ਗੁਨਾਹ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਪੜਤਾਲ ਇਰਾਕ 'ਚ ਕੀਤੀ ਗਈ ਹੈ।
ਇਰਾਕ 'ਚ ਇਸ ਤਰ੍ਹਾਂ ਦੀ ਪ੍ਰਥਾ 'ਤੇ ਰੋਕ ਹੈ ਪਰ ਖੁਫੀਆ ਕੈਮਰੇ ਦੇ ਸਾਹਮਣੇ 10 'ਚੋਂ 8 ਧਰਮ ਗੁਰੂਆਂ ਨੇ ਇਸ 'ਤੇ ਅਮਲ ਕਰਨ ਦੀ ਗੱਲ ਆਖੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਧਰਮ ਗੁਰੂਆਂ 'ਚੋਂ ਇਕ ਨੇ ਤਾਂ ਘੱਟ ਉਮਰ ਦੀ ਕੁੜੀ ਮੁਹੱਈਆ ਕਰਵਾਉਣ ਦੀ ਗੱਲ ਕੀਤੀ। ਇਰਾਕ ਦੇ ਪੁਰਸ਼ ਤੇ ਧਰਮ ਗੁਰੂ ਇਸ ਦੀ ਵਰਤੋਂ ਗਲਤ ਢੰਗ ਨਾਲ ਬੱਚਿਆਂ ਦੇ ਦੇਹ ਵਪਾਰ 'ਚ ਕਰ ਰਹੇ ਹਨ।