ਈਰਾਕ : ਕੋਵਿਡ ਮਰੀਜ਼ਾਂ ਵਾਲੇ ਹਸਪਤਾਲ ''ਚ ਲੱਗੀ ਅੱਗ, 82 ਦੀ ਮੌਤ ਤੇ 110 ਹੋਰ ਝੁਲਸੇ

Sunday, Apr 25, 2021 - 07:19 PM (IST)

ਬਗਦਾਦ (ਭਾਸ਼ਾ): ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਬਗਦਾਦ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਦੇਰ ਰਾਤ ਆਕਸੀਜਨ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ 82 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਅਤੇ 110 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦਮਕਲ ਕਰਮੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇਬਨ-ਅਲ-ਖਾਤਿਬ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰ ਕੱਢਿਆ। ਇਸ ਹਸਪਤਾਲ ਦੇ ਆਈ.ਸੀ.ਯੂ. ਵਿਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ।

PunjabKesari

ਘਟਨਾਸਥਲ 'ਤੇ ਮੌਜੂਦ ਡਾਕਟਰ ਸਬਾ ਅਲ-ਕੁਜੈ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਕਿੰਨੇ ਲੋਕ ਮਾਰੇ ਗਏ ਹਨ।ਹਸਪਤਾਲ ਵਿਚ ਕਈ ਜਗ੍ਹਾ ਸੜੀਆਂ ਹੋਈਆਂ ਲਾਸ਼ਾਂ ਪਈਆਂ ਹਨ।'' ਈਰਾਕ ਦੇ ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ 82 ਲੋਕਾਂ ਦੇ ਮਾਰੇ ਜਾਣ ਦੇ ਇਲਾਵਾ ਘੱਟੋ-ਘੱਟ 110 ਲੋਕ ਜ਼ਖਮੀ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੁਸਤਫਾ ਅਲ ਕਾਦਿਮੀ ਨੇ ਬਗਦਾਦ ਸਿਹਤ ਵਿਭਾਗ ਵਿਚ ਅਲ-ਰੂਸਫਾ ਖੇਤਰ ਲਈ ਨਿਯੁਕਤ ਡਾਇਰੈਕਟਰ ਜਨਰਲ ਨੂੰ ਹਟਾ ਦਿੱਤਾ ਹੈ। ਇਹ ਹਸਪਤਾਲ ਇਸੇ ਇਲਾਕੇ ਵਿਚ ਹੈ। ਉਹਨਾਂ ਨੇ ਹਸਪਤਾਲ ਦੇ ਨਿਰਦੇਸ਼ਕ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ।

PunjabKesari

ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਅੱਗ ਦੀ ਘਟਨਾ ਦੇ ਬਾਅਦ ਪ੍ਰਧਾਨ ਮੰਤਰੀ ਨੇ ਬਗਦਾਦ ਆਪਰੇਸ਼ਨ ਕਮਾਂਡ ਵਿਚ ਐਮਰਜੈਂਸੀ ਬੈਠਕ ਬੁਲਾਈ ਹੈ ਜਿਸ ਵਿਚ ਈਰਾਕੀ ਸੁਰੱਖਿਆ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਲਾਪਰਵਾਹੀ ਕਾਰਨ ਹੋਇਆ। ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਲਾਪਰਵਾਹੀ ਗਲਤੀ ਨਹੀਂ ਹੋ ਸਕਦੀ ਸਗੋਂ

PunjabKesari

ਅਪਰਾਧ ਹੈ। ਇਰਾਕ ਵਿਚ ਸੰਯੁਕਤ ਰਾਸ਼ਟਰ ਦੀ ਦੂਤ ਜੇਨਿਨ ਹੇਨਿਸ ਪਲੇਸ ਕਾਰਟ ਨੇ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਅਤੇ ਹਸਪਤਾਲਾਂ ਵਿਚ ਵੱਧ ਸੁਰੱਖਿਆ ਉਪਾਅ ਵਰਤਣ ਦੀ ਅਪੀਲ ਕੀਤੀ। ਈਰਾਕੀ ਅਧਿਕਾਰੀਆਂ ਨੇ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਹੈ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਹਸਪਤਾਲ ਵਿਚ ਘੱਟੋ-ਘੱਟ 150 ਮਰੀਜ਼ ਮੌਜੂਦ ਸਨ। 

PunjabKesari

ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਗ ਹਸਪਤਾਲ ਵਿਚ ਘੱਟੋ-ਘੱਟ ਇਕ ਆਕਸੀਜਨ ਸਿਲੰਡਰ ਫਟ ਜਾਣ ਕਾਰਨ ਲੱਗੀ। ਈਰਾਕ ਵਿਚ ਕੋਵਿਜ-19 ਦੇ ਰੋਜ਼ 8000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਲੋਕਾਂ ਤੋਂ ਟੀਕਾ ਲਗਵਾਉਣ ਦੀ ਅਪੀਲ ਕਰ ਰਹੀ ਹੈ ਪਰ ਦੇਸ ਦੀ ਸਿਹਤ ਵਿਵਸਥਾ ਅਤੇ ਟੀਕਿਆਂ 'ਤੇ ਭਰੋਸਾ ਨਾ ਹੋਣ ਕਾਰਨ ਲੋਕ ਅੱਗੇ ਨਹੀਂ ਆ ਰਹੇ ਹਨ।

PunjabKesari
ਨੋਟ- ਈਰਾਕ 'ਚ ਕੋਵਿਡ ਮਰੀਜ਼ਾਂ ਵਾਲੇ ਹਸਪਤਾਲ 'ਚ ਲੱਗੀ ਅੱਗ, 82 ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News