ਇਰਾਕ ''ਚ ਅਮਰੀਕੀ ਦੂਤਾਵਾਸ ਨੇੜੇ ਰਾਕੇਟ ਹਮਲਾ, ਬੱਚੇ ਦੀ ਮੌਤ ਤੇ 5 ਜ਼ਖਮੀ

Wednesday, Nov 18, 2020 - 09:54 AM (IST)

ਇਰਾਕ ''ਚ ਅਮਰੀਕੀ ਦੂਤਾਵਾਸ ਨੇੜੇ ਰਾਕੇਟ ਹਮਲਾ, ਬੱਚੇ ਦੀ ਮੌਤ ਤੇ 5 ਜ਼ਖਮੀ

ਬਗਦਾਦ (ਬਿਊਰੋ): ਇਰਾਕ ਦੀ ਰਾਜਧਾਨੀ ਬਗਦਾਦ ਵਿਚ ਬਹੁਤ ਜ਼ਿਆਦਾ ਸੁਰੱਖਿਆ ਘੇਰੇ ਵਿਚ ਸਥਿਤ ਗ੍ਰੀਨ ਜ਼ੋਨ ਇਲਾਕੇ ਵਿਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਹਮਲਾ ਕੀਤਾ ਗਿਆ। ਇਸ ਰਾਕੇਟ ਹਮਲੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ। ਇਹ ਰਾਕੇਟ ਹਮਲੇ ਅਜਿਹੇ ਸਮੇਂ ਵਿਚ ਹੋਏ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ਵਿਚ ਮੌਜੂਦ ਅਮਰੀਕੀਲਸੈਨਿਕਾਂ ਦੀ ਗਿਣਤੀ ਨੂੰ 3 ਹਜ਼ਾਰ ਤੋਂ ਘਟਾ ਕੇ 2500 ਕਰਨ ਦਾ ਫ਼ੈਸਲਾ ਲਿਆ ਹੈ।

PunjabKesari

ਇਰਾਕੀ ਸੈਨਾ ਨੇ ਦੱਸਿਆ ਕਿ ਇਕ ਰਾਕੇਟ ਦੇਸ਼ ਦੇ ਨੈਸ਼ਨਲ ਸਿਕਓਰਿਟੀ ਸਰਵਿਸ ਦੇ ਨੇੜੇ ਡਿੱਗਿਆ ਜੋ ਅਮਰੀਕੀ ਦੂਤਾਵਾਸ ਤੋਂ ਸਿਰਫ 600 ਮੀਟਰ ਦੂਰ ਹੈ। ਸੈਨਾ ਨੇ ਕਿਹਾ ਕਿ ਇਸ ਦੇ ਇਲਾਵਾ ਕੁਝ ਰਾਕੇਟ ਨੂੰ ਅਮਰੀਕਾ ਦੇ ਸੀ-ਰੈਮ ਏਅਰ ਡਿਫੈਂਸ ਸਿਸਟਮ ਨੇ ਹਵਾ ਵਿਚ ਹੀ ਢੇਰ ਕਰ ਦਿੱਤਾ। ਮੰਨਿਆ ਜਾ ਰਿਹਾ ਹੈਕਿ ਤਾਜ਼ਾ ਹਮਲੇ ਦੇ ਬਾਅਦ ਇਰਾਕ ਵਿਚ ਹੁਣ ਈਰਾਨ ਸਮਰਥਿਤ ਮਿਲਿਸ਼ੀਆ ਦੇ ਨਾਲ ਹੋਈ ਸਹਿਮਤੀ ਹੋਣ ਜਾ ਰਹੀ ਹੈ। 

PunjabKesari

ਇਰਾਕੀ ਸੈਨਾ ਨੇ ਕਿਹਾ ਕਿ ਕੁੱਲ 3 ਰਾਕੇਟ ਗ੍ਰੀਨ ਜ਼ੋਨ ਇਲਾਕੇ ਵਿਚ ਡਿੱਗੇ। ਇਹਨਾਂ ਵਿਚੋਂ ਇਕ ਬਗਦਾਦ ਮੈਡੀਕਲ ਸਿਟੀ ਹਸਪਤਾਲ ਦੇ ਨੇੜੇ ਡਿੱਗਿਆ, ਇਕ ਰਾਕੇਟ ਪਬਲਿਕ ਪਾਰਕ ਦੇ ਗੇਟ 'ਤੇ ਡਿੱਗਾ ਅਤੇ ਤੀਜਾ ਹਵਾ ਵਿਚ ਫਟ ਗਿਆ। ਇਹਨਾਂ ਹਮਲਿਆਂ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ 5 ਆਮ ਨਾਗਰਿਕ ਜ਼ਖਮੀ ਹੋ ਗਏ।ਅਧਿਕਾਰੀਆਂ ਨੇ ਕਿਹਾ ਕਿ ਦੋ ਇਰਾਕੀ ਸੈਨਿਕ ਵੀ ਇਹਨਾਂ ਹਮਲਿਆਂ ਵਿਚ ਜ਼ਖਮੀ ਹੋ ਗਏ ਹਨ। ਹੁਣ ਤੱਕ ਇਹਨਾਂ ਹਮਲਿਆਂ ਦੀ ਕਿਸੇ ਵੀ ਗੁੱਟ ਨੇ ਜ਼ਿੰਮੇਵਾਰੀ ਨਹੀਂ ਲਈ ਹੈ।


author

Vandana

Content Editor

Related News