ਹਮਲੇ ਦੇ ਖਦਸ਼ੇ ਕਾਰਨ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਦੀ ਅਪੀਲ

Friday, Jan 03, 2020 - 03:46 PM (IST)

ਹਮਲੇ ਦੇ ਖਦਸ਼ੇ ਕਾਰਨ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਦੀ ਅਪੀਲ

ਬਗਦਾਦ (ਭਾਸ਼ਾ): ਅਮਰੀਕੀ ਹਮਲੇ ਵਿਚ ਸੀਨੀਅਰ ਈਰਾਨੀ ਅਤੇ ਇਰਾਕੀ ਕਮਾਂਡਰਾਂ ਦੀ ਮੌਤ ਦੇ ਬਾਅਦ ਹਾਲਾਤ ਵਿਗੜਨ ਦਾ ਖਦਸ਼ਾ ਵੱਧ ਗਿਆ ਹੈ। ਖਦਸ਼ੇ ਨੂੰ ਦੇਖਦੇ ਹੋਏ ਬਗਦਾਦ ਵਿਚ ਅਮਰੀਕੀ ਦੂਤਾਵਾਸ ਨੇ ਇਰਾਕ ਵਿਚ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਸ਼ੁੱਕਰਵਾਰ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਲਈ ਕਿਹਾ ਹੈ। ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ,''ਸੰਭਵ ਹੋਵੇ ਤਾਂ ਅਮਰੀਕੀ ਨਾਗਰਿਕ ਜਹਾਜ਼ ਜ਼ਰੀਏ ਦੇਸ਼ ਛੱਡ ਕੇ ਚਲੇ ਜਾਓ ਨਹੀਂ ਤਾਂ ਉਹ ਜ਼ਮੀਨੀ ਰਸਤੇ ਤੋਂ ਹੋਰ ਦੇਸ਼ਾਂ ਤੋਂ ਹੁੰਦੇ ਹੋਏ ਜਾ ਸਕਦੇ ਹਨ।'' 

ਸ਼ੁੱਕਰਵਾਰ ਤੜਕਸਾਰ ਬਗਦਾਦ ਹਵਾਈ ਅੱਡੇ ਦੇ ਬਾਹਰ ਅਮਰੀਕਾ ਨੇ ਹਮਲਾ ਕੀਤਾ ਸੀ ਅਤੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹਮਲੇ ਦੇ ਖਦਸ਼ੇ ਦੀ ਸਥਿਤੀ ਹਾਲੇ ਵੀ ਬਣੀ ਹੋਈ ਹੈ।ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੇ ਐਕਟ ਵਾਰ ਕੀਤੀ ਹੈ। ਉਸ ਨੇ ਅਮਰੀਕਾ ਨੂੰ ਜਵਾਬ ਦਿੱਤਾ ਹੈ ਕਿ ਇਸ ਹਮਲੇ ਦੀ ਉਹਨਾਂ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ।


author

Vandana

Content Editor

Related News