ਇਰਾਕ : ਹਿੰਸਾ ''ਚ ਮਰਨ ਵਾਲਿਆਂ ਦਾ ਅੰਕੜਾ ਹੋਇਆ 65

Saturday, Oct 05, 2019 - 08:33 AM (IST)

ਇਰਾਕ : ਹਿੰਸਾ ''ਚ ਮਰਨ ਵਾਲਿਆਂ ਦਾ ਅੰਕੜਾ ਹੋਇਆ 65

ਬਗਦਾਦ— ਇਰਾਕ 'ਚ ਸਰਕਾਰ ਦੇ ਖਿਲਾਫ ਹੋਏ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 65 ਹੋ ਗਈ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ।

ਇਰਾਕ ਮਨੁੱਖੀ ਅਧਿਕਾਰ ਸੰਗਠਨ ਦੇ ਮੁਖੀ ਮੁਸਤਫਾ ਸਾਦੁਨ ਨੇ ਕਿਹਾ ਕਿ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 50 ਦੇ ਪਾਰ ਪੁੱਜ ਗਈ ਹੈ ਜਦਕਿ ਜ਼ਖਮੀਆਂ ਦੀ ਗਿਣਤੀ 1936 ਹੋ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਬਗਦਾਦ ਅਤੇ ਹੋਰ ਸ਼ਹਿਰਾਂ 'ਚ ਇਸ ਮੰਗਲਵਾਰ ਤੋਂ ਆਰਥਿਕ ਸੁਧਾਰ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਥਾਂ-ਥਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਸੁਰੱਖਿਆ ਫੌਜ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ, ਜਿਸ ਕਾਰਨ ਹਿੰਸਾ ਭੜਕ ਜਾਣ ਨਾਲ ਉੱਥੇ ਹਾਲਾਤ ਤਣਾਅਪੂਰਣ ਹੋ ਗਏ ਸਨ।


Related News