ਈਰਾਨ ਦੇ ਧਾਰਮਿਕ ਨੇਤਾ ਨੂੰ ਇਸਲਾਮ ਦਾ ਅਪਮਾਨ ਕਰਨ 'ਤੇ 5 ਸਾਲ ਦੀ ਜੇਲ

08/19/2018 12:00:43 AM

ਲੰਡਨ— ਇਰਾਨ 'ਚ ਇਕ ਧਾਰਮਿਕ ਅੰਦੋਲਨ ਦੇ ਸੰਸਥਾਪਕ ਨੇਤਾ ਮੁਹੰਮਦ ਅਲੀ ਤਾਹਿਰੀ ਨੂੰ ਇਸਲਾਮ ਦਾ ਅਪਮਾਨ ਕਰਨ ਦੇ ਮਾਮਲੇ 'ਚ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦੇ ਵਕੀਲ ਨੇ ਪੱਤਰਕਾਰ ਕਮੇਟੀ ਆਈ.ਐੱਲ.ਐੱਨ.ਏ. ਨੂੰ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਵਕੀਲ ਮੁਹੰਮਦ ਅਲੀਜਾਦੇਹ ਤਬਾਤਾਬਾਈ ਨੇ ਦੱਸਿਆ ਕਿ ਧਾਰਮਿਕ ਅੰਦੋਲਨ ਏਰਫਾਨ ਹਾਲਘੇ ਦੇ ਸੰਸਥਾਪਕ ਤਾਹਿਰੀ ਨੂੰ 2011 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ 'ਇਸਲਾਮ ਦਾ ਅਪਮਾਨ ਕਰਨ ਤੇ ਧਰਤੀ 'ਤੇ ਭ੍ਰਿਸ਼ਟਾਚਾਰ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2015 'ਚ ਰਿਵੋਲਿਊਸ਼ਨਰੀ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਉਨ੍ਹਾਂ ਨੂੰ 2016 'ਚ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ 2017 'ਚ ਫਿਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਹੁਣ ਇਸ ਦੇ ਸਥਾਨ 'ਤੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਕੀਲ ਨੇ ਦੱਸਿਆ ਕਿ ਇਸ ਫੈਸਲੇ ਖਿਲਾਫ ਅਪੀਲ ਕਰਾਂਗੇ। ਉਨ੍ਹਾਂ ਦਾ ਕਹਿਣਾ ਹੈ, 'ਸਾਨੂੰ ਉਮੀਦ ਹੈ ਕਿ ਵਾਅਦੇ ਮੁਤਾਬਕ ਇਸ ਹਫਤੇ ਉਨ੍ਹਾਂ ਦੀ ਰਿਹਾਈ ਹੋ ਜਾਵੇਗੀ ਕਿਉਂਕਿ ਉਹ ਅੱਧੀ ਸਜ਼ਾ ਤਾਂ ਭੁਗਤ ਚੁੱਕੇ ਹਨ। ਉਨ੍ਹਾਂ ਦੀ ਸਜ਼ਾ ਨੂੰ ਲੈ ਕੇ ਮਨੁੱਖੀ ਅਧਿਕਾਰ ਵਰਕਰਾਂ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਉਹ ਆਪਣਾ ਜ਼ਿਆਦਾ ਸਮਾਂ ਇਕੱਲੇ ਹੀ ਵਤੀਤ ਕਰ ਰਹੇ ਹਨ। ਉਨ੍ਹਾਂ ਨੇ ਪਰਿਵਾਰ ਤੇ ਵਕੀਲਾਂ ਨੂੰ ਨਹੀਂ ਮਿਲਣ ਦਿੱਤੇ ਜਾਣ ਤੇ ਪਰਿਵਾਰ ਨੂੰ ਮੌਤ ਦੀ ਧਮਕੀ ਦਿੱਤੇ ਜਾਣ ਦੇ ਵਿਰੋਧ 'ਚ ਕਈ ਵਾਰ ਭੁੱਖ ਹੜਤਾਲ ਕੀਤੀ।


Related News