ਈਰਾਨੀ ਸੰਸਦ ਦਾ ਵੱਡਾ ਫ਼ੈਸਲਾ, IAEA ਨਾਲ ਸਹਿਯੋਗ ਨੂੰ ਮੁਅੱਤਲ ਕਰਨ ਸਬੰਧੀ ਬਿੱਲ ਨੂੰ ਮਨਜ਼ੂਰੀ
Thursday, Jun 26, 2025 - 09:44 AM (IST)

ਇੰਟਰਨੈਸ਼ਨਲ ਡੈਸਕ : ਈਰਾਨੀ ਸੰਸਦ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (IAEA) ਨਾਲ ਸਹਿਯੋਗ ਨੂੰ ਮੁਅੱਤਲ ਕਰਨ ਸਬੰਧੀ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਰਾਨ ਦੀ ਅਰਧ-ਸਰਕਾਰੀ ਮੇਹਰ ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਮੁਤਾਬਕ, ਇਹ ਫੈਸਲਾ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ਇਸਫਾਹਨ, ਫੋਰਡੋ ਅਤੇ ਨਤਾਨਜ਼ 'ਤੇ ਅਮਰੀਕਾ ਦੁਆਰਾ ਹਾਲ ਹੀ ਵਿੱਚ ਕੀਤੇ ਗਏ "ਆਪ੍ਰੇਸ਼ਨ ਮਿਡਨਾਈਟ ਹੈਮਰ" ਤੋਂ ਬਾਅਦ ਲਿਆ ਗਿਆ ਹੈ।
ਇਹ ਵੀ ਪੜ੍ਹੋ : ਖ਼ੂਨ ਨਾਲ ਰੰਗੀ ਗਈ ਜਸ਼ਨ ਦੀ ਸ਼ਾਮ, ਡਾਂਸ ਕਰ ਰਹੇ ਲੋਕਾਂ 'ਤੇ ਗੈਂਗਵਾਰ ਦੌਰਾਨ ਫਾਇਰਿੰਗ, 12 ਲੋਕਾਂ ਦੀ ਮੌਤ
ਸੰਸਦ ਸੈਸ਼ਨ 'ਚ ਮੌਜੂਦ 223 ਪ੍ਰਤੀਨਿਧੀਆਂ 'ਚੋਂ 221 ਨੇ ਹੱਕ 'ਚ ਦਿੱਤੀ ਵੋਟ ਦਿੱਤੀ
ਰਿਪੋਰਟਾਂ ਦਰਸਾਉਂਦੀਆਂ ਹਨ ਕਿ ਸੰਸਦ ਦੇ ਖੁੱਲ੍ਹੇ ਸੈਸ਼ਨ ਦੌਰਾਨ ਕਾਨੂੰਨਸਾਜ਼ ਇੱਕ ਯੋਜਨਾ ਦੀ ਆਮ ਰੂਪਰੇਖਾ 'ਤੇ ਸਹਿਮਤ ਹੋਏ ਜਿਸ ਵਿੱਚ IAEA ਨਾਲ ਸਹਿਯੋਗ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਸੀ। ਸੈਸ਼ਨ ਵਿੱਚ ਮੌਜੂਦ 223 ਪ੍ਰਤੀਨਿਧੀਆਂ ਵਿੱਚੋਂ 221 ਨੇ ਹੱਕ ਵਿੱਚ ਵੋਟ ਦਿੱਤੀ, ਇੱਕ ਨੇ ਵਿਰੋਧ ਵਿੱਚ ਅਤੇ ਇੱਕ ਨੇ ਵੋਟਿੰਗ ਤੋਂ ਦੂਰ ਰਿਹਾ। ਈਰਾਨ ਨੇ ਕਿਹਾ ਕਿ ਉਸ ਨੂੰ ਆਪਣੀ ਪ੍ਰਭੂਸੱਤਾ, ਹਿੱਤਾਂ ਅਤੇ ਲੋਕਾਂ ਦੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਐਲਾਨ ਕੀਤਾ ਕਿ ਇਹ ਹਮਲਾ ਪ੍ਰਮਾਣੂ ਗੈਰ-ਪ੍ਰਸਾਰ ਸੰਧੀ (NPT) ਦੀ ਉਲੰਘਣਾ ਸੀ ਅਤੇ ਇਹ ਈਰਾਨ ਨੂੰ ਆਪਣੇ "ਸ਼ਾਂਤਮਈ" ਪ੍ਰਮਾਣੂ ਪ੍ਰੋਗਰਾਮ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕਦਾ। ਇਸ ਤੋਂ ਪਹਿਲਾਂ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਨੇ ਸੰਯੁਕਤ ਰਾਸ਼ਟਰ ਪ੍ਰਮਾਣੂ ਏਜੰਸੀ ਦੀ ਆਲੋਚਨਾ ਕੀਤੀ ਸੀ, ਜਿਸ ਵਿੱਚ ਈਰਾਨ ਦੇ ਪ੍ਰਮਾਣੂ ਸਥਾਪਨਾਵਾਂ 'ਤੇ ਹਮਲਿਆਂ ਦੀ ਨਿੰਦਾ ਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਕਿਹਾ ਸੀ ਕਿ IAEA ਨੇ ਆਪਣੀ "ਅੰਤਰਰਾਸ਼ਟਰੀ ਭਰੋਸੇਯੋਗਤਾ" ਗੁਆ ਦਿੱਤੀ ਹੈ।
ਇਹ ਵੀ ਪੜ੍ਹੋ : ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35 ਜਹਾਜ਼
ਈਰਾਨ ਦਾ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਹੁਣ ਹੋਰ ਤੇਜ਼ੀ ਨਾਲ ਅੱਗੇ ਵਧੇਗਾ : ਸਪੀਕਰ
ਉਨ੍ਹਾਂ ਅੱਗੇ ਕਿਹਾ ਕਿ AEOI IAEA ਨਾਲ ਆਪਣਾ ਸਹਿਯੋਗ ਉਦੋਂ ਤੱਕ ਬੰਦ ਕਰ ਦੇਵੇਗਾ, ਜਦੋਂ ਤੱਕ ਈਰਾਨੀ ਪ੍ਰਮਾਣੂ ਸਥਾਪਨਾਵਾਂ ਦੀ ਸੁਰੱਖਿਆ ਬਾਰੇ ਭਰੋਸਾ ਨਹੀਂ ਮਿਲਦਾ। ਸੰਸਦ ਦੇ ਸਪੀਕਰ ਨੇ ਕਿਹਾ, "ਈਰਾਨ ਦਾ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਹੋਰ ਤੇਜ਼ੀ ਨਾਲ ਅੱਗੇ ਵਧੇਗਾ।" ਦੱਸਣਯੋਗ ਹੈ ਕਿ ਬੀਤੀ 13 ਜੂਨ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਨੇ ਈਰਾਨ ਦੇ ਅੰਦਰ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਪ੍ਰਮਾਣੂ ਅਤੇ ਫੌਜੀ ਸਥਾਪਨਾਵਾਂ ਸ਼ਾਮਲ ਸਨ। ਇਸ ਤੋਂ ਬਾਅਦ ਐਤਵਾਰ ਨੂੰ ਅਮਰੀਕਾ ਨੇ ਈਰਾਨ ਦੇ ਫੋਰਡੋ, ਨਤਾਨਜ਼ ਅਤੇ ਇਸਫਾਹਨ ਪ੍ਰਮਾਣੂ ਸਥਾਪਨਾਵਾਂ 'ਤੇ ਹਵਾਈ ਹਮਲੇ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8