ਇਜ਼ਰਾਈਲ ਦੇ ਨਿਸ਼ਾਨੇ ’ਤੇ ਹੁਣ ਈਰਾਨੀ ਪ੍ਰਮਾਣੂ ਟਿਕਾਣੇ

Thursday, Oct 03, 2024 - 07:03 PM (IST)

ਇਜ਼ਰਾਈਲ ਦੇ ਨਿਸ਼ਾਨੇ ’ਤੇ ਹੁਣ ਈਰਾਨੀ ਪ੍ਰਮਾਣੂ ਟਿਕਾਣੇ

ਤੇਲ ਅਵੀਵ (ਏਜੰਸੀਆਂ) - ਪੱਛਮੀ ਏਸ਼ੀਆ ਜਿਸ ਨੂੰ ਮੱਧ ਪੂਰਬ ਵੀ ਕਿਹਾ ਜਾਂਦਾ ਹੈ, ’ਚ ਵੱਡੀ ਜੰਗ ਦਾ ਖ਼ਤਰਾ ਬਣ ਗਿਆ ਹੈ। ਈਰਾਨ ਦੇ ਸਹਿਯੋਗੀਆਂ ’ਤੇ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਤੋਂ ਬਾਅਦ ਈਰਾਨ ਨੇ ਵੀ ਮੰਗਲਵਾਰ ਰਾਤ ਹਮਲਾ ਕੀਤਾ ਸੀ। ਹੁਣ ਇਜ਼ਰਾਈਲ ਵੀ ਇਸ ਦਾ ਜਵਾਬ ਦੇਣ ਲਈ ਤਿਆਰ ਹੈ । ਮੰਨਿਆ ਜਾ ਰਿਹਾ ਹੈ ਕਿ ਉਸ ਵੱਲੋਂ ਕੁਝ ਨਿਸ਼ਾਨਿਆਂ ਦੀ ਪਛਾਣ ਵੀ ਕਰ ਲਈ ਗਈ ਹੈ। ਇਜ਼ਰਾਈਲ ਦੇ ਮੁੱਖ ਨਿਸ਼ਾਨੇ ਅਰਾਕ, ਇਫਤਾਹਾਨ, ਬਸ਼ੀਰ, ਫੋਰਡੋ ਤੇ ਨਟਾਨਜ਼ ਵਿਖੇ ਸਥਿਤ ਪ੍ਰਮਾਣੂ ਟਿਕਾਣੇ, ਯੂਰੇਨੀਅਮ ਦੀਆਂ ਖਾਣਾਂ, ਫੌਜੀ ਅੱਡੇ ਤੇ ਖੋਜ ਰਿਐਕਟਰ ਹੋ ਸਕਦੇ ਹਨ।

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

ਇਨ੍ਹਾਂ ਤੋਂ ਇਲਾਵਾ ਤਹਿਰਾਨ ’ਚ ਰਿਸਰਚ ਰਿਐਕਟਰ ਤੇ ਸਾਂਗਾਨ-ਯਜ਼ਦ ’ਚ ਯੂਰੇਨੀਅਮ ਦੀਆਂ ਖਾਣਾਂ ਵੀ ਇਜ਼ਰਾਈਲ ਦੇ ਨਿਸ਼ਾਨੇ ’ਤੇ ਹੋ ਸਕਦੀਆਂ ਹਨ। ਈਰਾਨ ਨੇ ਮੰਗਲਵਾਰ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਹਮਲੇ ਵਿਚ ਇਕ ਫਲਸਤੀਨੀ ਦੀ ਮੌਤ ਹੋ ਗਈ ਸੀ ਅਤੇ ਦੋ ਇਜ਼ਰਾਈਲੀ ਜ਼ਖਮੀ ਹੋਏ ਸਨ। ਇਸ ਦੌਰਾਨ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ’ਤੇ ਆਪਣੇ ਦੇਸ਼ ' ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਾਡੇ ਪ੍ਰਤੀ ਪ੍ਰਤੀ ਪੱਖਪਾਤ ਕਰ ਰਹੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਕਾਟਜ਼ ਨੇ ਕਿਹਾ ਕਿ ਉਹ ਗੁਤਾਰੇਸ ਨੂੰ ਇਕ ‘ਬੇਲੋੜਾ ਵਿਅਕਤੀ’ ਕਰਾਰ ਦੇ ਰਹੇ ਹਨ । ਉਨ੍ਹਾਂ ਨੂੰ ਇਜ਼ਰਾਈਲ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ

7 ਮੋਰਚਿਆਂ 'ਤੇ ਲੜ ਰਿਹਾ ਹੈ ਇਜ਼ਰਾਈਲ 

ਇਜ਼ਰਾਈਲ ਇਕੋ ਸਮੇਂ 7 ਮੋਰਚਿਆਂ ’ਤੇ ਲੜ ਰਿਹਾ ਹੈ ਜਿਨ੍ਹਾਂ ’ਚ ਈਰਾਨ, ਲਿਬਨਾਨ, ਯਮਨ, ਇਰਾਕ, ਸੀਰੀਆ, ਗਾਜ਼ਾ ਤੇ ਪੱਛਮੀ ਕੰਢਾ ਸ਼ਾਮਲ ਹਨ। ਇਜ਼ਰਾਈਲ ਨੇ ਇਨ੍ਹਾਂ ਸਾਰੀਆਂ 7 ਥਾਵਾਂ ’ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਹੁਣ ਉਸ ਦਾ ਈਰਾਨ ’ਚ ਖੋਮੇਨੀ ਦੀ ਸਰਕਾਰ ਨਾਲ ਸਿੱਧਾ ਮੁਕਾਬਲਾ ਹੈ। ਉਸ ਨੇ 2 ਦਿਨ ਪਹਿਲਾਂ ਯਮਨ ’ਚ ਹੂਤੀ ਬਾਗੀਆਂ ਦੇ ਹਮਲੇ ਦਾ ਵੀ ਜਵਾਬ ਦਿੱਤਾ ਸੀ।

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

ਲਿਬਨਾਨ ’ਚ 2 ਕਿ. ਮੀ ਅੰਦਰ ਤੱਕ ਦਾਖਲ ਹੋਈ ਇਜ਼ਰਾਈਲੀ ਫੌਜ

ਦੱਖਣੀ ਲਿਬਨਾਨ ’ਚ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜ਼ਮੀਨੀ ਲੜਾਈ ਦੌਰਾਨ ਇਜ਼ਰਾਈਲੀ ਫੌਜ ਬੁੱਧਵਾਰ 2 ਕਿਲੋਮੀਟਰ ਅੰਦਰ ਮਾਰੂਨ ਦੇ ਅਲ-ਰਾਸ ਪਿੰਡ ਤਕ ਪਹੁੰਚ ਗਈ। ਇੱਥੇ ਇਜ਼ਰਾਈਲੀ ਫੌਜੀਆਂ ਦਾ ਹਿਜ਼ਬੁੱਲਾ ਦੇ ਲੜਾਕਿਆਂ ਨਾਲ ਮੁਕਾਬਲਾ ਹੋਇਆ। ਇਸ ਆਹਮੋ-ਸਾਹਮਣੇ ਦੀ ਲੜਾਈ ’ਚ ਮੰਗਲਵਾਰ ਰਾਤ ਤੱਕ 2 ਇਜ਼ਰਾਈਲੀ ਫੌਜੀਆਂ ਦੀ ਮੌਤ ਹੋ ਚੁੱਕੀ ਸੀ, ਜਦਕਿ 18 ਜ਼ਖਮੀ ਹੋਏ ਸਨ। ਇਸ ਦੇ ਨਾਲ ਹੀ ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕਿਆਂ ਨੇ ਕਈ ਇਜ਼ਰਾਈਲੀ ਫੌਜੀਆਂ ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਵੱਲੋਂ ਅਜਿਹੇ ਕਿਸੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਗਈ। ਗਾਜ਼ਾ ਦੇ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਦੱਖਣੀ ਸ਼ਹਿਰ ਖਾਨ ਯੂਨਿਸ ’ਚ ਇਜ਼ਰਾਈਲ ਦੇ ਹਵਾਈ ਤੇ ਜ਼ਮੀਨੀ ਹਮਲਿਆਂ ’ਚ ਘੱਟੋ-ਘੱਟ 51 ਵਿਅਕਤੀ ਮਾਰੇ ਗਏ ਹਨ। ਹਿਜ਼ਬੁੱਲਾ ਨੇ ਇਕ ਵਾਰ ਫਿਰ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ। ਬੁੱਧਵਾਰ ਦੁਪਹਿਰ ਲਿਬਨਾਨ ਤੋਂ 40 ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ: ਅਮਰੀਕਾ ਦੇ ਸਿਆਟਲ ਸੈਂਟਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News