ਈਰਾਨੀ ਸੰਸਦ ਮੈਂਬਰਾਂ ਨੇ ਸੰਸਦ ''ਚ ਸਾੜਿਆ ਕਾਗਜ਼ ਦਾ ਬਣਿਆ ''ਅਮਰੀਕੀ ਝੰਡਾ''

Wednesday, May 09, 2018 - 04:52 PM (IST)

ਤਹਿਰਾਨ— ਈਰਾਨ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੀ ਟਰੰਪ ਦੇ ਐਲਾਨ ਤੋਂ ਬਾਅਦ ਈਰਾਨੀ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਸੰਸਦ 'ਚ ਕਾਗਜ਼ ਦਾ ਬਣਿਆ ਅਮਰੀਕੀ ਝੰਡਾ ਸਾੜਿਆ। ਇਸ ਦੇ ਨਾਲ ਹੀ ਸੰਸਦ ਮੈਂਬਰਾਂ ਨੇ 'ਅਮਰੀਕਾ ਮੁਰਦਾਬਾਦ' ਦੇ ਨਾਅਰੇ ਵੀ ਲਾਏ। ਮੰਨਿਆ ਜਾ ਰਿਹਾ ਹੈ ਕਿ ਅੱਜ ਦਾ ਪ੍ਰਦਰਸ਼ਨ ਟਰੰਪ ਵਲੋਂ ਲਏ ਗਏ ਫੈਸਲੇ 'ਤੇ ਈਰਾਨੀ ਜਨਤਾ ਦੇ ਗੁੱਸੇ ਨੂੰ ਦਿਖਾਉਂਦਾ ਹੈ। ਇੱਥੇ ਦੱਸਣਯੋਗ ਹੈ ਕਿ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਵਿਚ ਅਮਰੀਕਾ ਮੁਰਦਾਬਾਦ ਦੇ ਨਾਅਰੇ ਲੰਬੇ ਸਮੇਂ ਤੱਕ ਲੱਗਦੇ ਆਏ ਹਨ। ਇੱਥੇ ਸੰਸਦ ਵਿਚ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਆਮ ਗੱਲ ਹੈ। 
ਪਰਮਾਣੂ ਸਮਝੌਤੇ (2015) ਵਿਚ ਈਰਾਨ ਦੇ ਪ੍ਰੋਗਰਾਮ ਲਈ ਕੁਝ ਹੱਦਾਂ ਤੈਅ ਕੀਤੀਆਂ ਗਈਆਂ ਅਤੇ ਇਨ੍ਹਾਂ ਦੇ ਬਦਲੇ ਉਸ ਵਿਰੁੱਧ ਅਮਰੀਕਾ ਅਤੇ ਹੋਰ ਦੇਸ਼ਾਂ ਵਲੋਂ ਲਿਆਂਦੇ ਗਏ ਕੌਮਾਂਤਰੀ ਪਾਬੰਦੀਆਂ 'ਚ ਢਿੱਲ ਦਿੱਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਹੋਏ ਇਤਿਹਾਸਕ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਦਾ ਮੰਗਲਵਾਰ ਨੂੰ ਐਲਾਨ ਕੀਤਾ। ਬਰਾਕ ਓਬਾਮਾ ਦੇ ਕਾਰਜਕਾਲ 'ਚ ਕੀਤੇ ਗਏ ਇਸ ਸਮਝੌਤੇ ਤੋਂ ਵੱਖ ਹੁੰਦੇ ਟਰੰਪ ਨੇ ਇਸ ਨੂੰ ਗਲਤ ਅਤੇ ਬੇਕਾਰ ਕਰਾਰ ਦਿੱਤਾ।


Related News