ਈਰਾਨੀ ਹੈਕਰ ਅਮਰੀਕੀ ਚੋਣਾਂ ਨੂੰ ਨਿਸ਼ਾਨਾ ਬਣਾਉਣ ਦੀ ਕਰ ਰਿਹੇ ਨੇ ਕੋਸ਼ਿਸ਼
Friday, Aug 09, 2024 - 03:26 PM (IST)
ਵਾਸ਼ਿੰਗਟਨ (ਯੂ. ਐੱਨ. ਆਈ.)- ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਈਰਾਨ ਨਾਲ ਜੁੜੇ ਹੈਕਰ ਸਮੂਹ ਕਥਿਤ ਤੌਰ 'ਤੇ ਗੁਪਤ ਨਿਊਜ਼ ਵੈੱਬਸਾਈਟਾਂ, ਮਸ਼ਹੂਰ ਵਿਸ਼ਿਆਂ ਅਤੇ ਫਿਸ਼ਿੰਗ ਰਾਹੀਂ ਆਉਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਨਿਸ਼ਾਨਾ ਬਣਾ ਰਹੇ ਹਨ। ਮਾਈਕ੍ਰੋਸਾਫਟ ਨੇ ਇਕ ਰਿਪੋਰਟ ਵਿਚ ਕਿਹਾ ਕਿ ਈਰਾਨੀ ਕਾਰਕੁੰਨ 2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਈਕ੍ਰੋਸਾਫਟ ਨੇ ਕਿਹਾ ਕਿ ਹੋਰ ਗਤੀਵਿਧੀ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ) ਨਾਲ ਜੁੜੇ ਇੱਕ ਹੋਰ ਈਰਾਨੀ ਸਮੂਹ ਨੇ ਇੱਕ ਸਾਬਕਾ ਸੀਨੀਅਰ ਸਲਾਹਕਾਰ ਦੀ ਈਮੇਲ ਦੀ ਵਰਤੋਂ ਕਰਦੇ ਹੋਏ, ਗਰਮੀਆਂ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਦੀ ਮੁਹਿੰਮ ਵਿੱਚ ਲੱਗੇ ਇੱਕ ਉੱਚ ਦਰਜੇ ਦੇ ਅਧਿਕਾਰੀ ਦੇ ਖਾਤੇ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ।
ਬਿਆਨ ਵਿੱਚ ਕਿਹਾ ਗਿਆ ਕਿ ਮਾਈਕ੍ਰੋਸਾਫਟ ਥ੍ਰੇਟ ਐਨਾਲਿਸਿਸ ਸੈਂਟਰ (ਐੱਮ.ਟੀ.ਏ.ਸੀ.) ਨੇ ਸਮੂਹ ਦੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਦੀ ਘਾਟ ਕਾਰਨ ਆਪਣੇ ਅੰਤਮ ਉਦੇਸ਼ਾਂ ਨੂੰ ਨਿਰਧਾਰਤ ਨਹੀਂ ਕੀਤਾ ਹੈ, ਪਰ ਇੱਕ ਈਰਾਨੀ ਸਮੂਹ ਨੇ 2023 ਦੇ ਸ਼ੁਰੂ ਤੋਂ ਆਪਣੇ ਸੰਚਾਲਨ ਵਿਚ ਖਾਸ ਤੌਰ 'ਤੇ ਸੈਟੇਲਾਈਟਾਂ, ਰੱਖਿਆ ਅਤੇ ਸਿਹਤ ਖੇਤਰਾਂ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ ਜਿਸ ਨਾਲ ਖਾਸ ਤੌਰ 'ਤੇ ਸਵਿੰਗ ਰਾਜਾਂ ਵਿਚ, ਅਮਰੀਕੀ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ। ਆਪਣੀ ਰਿਪੋਰਟ ਵਿੱਚ, MTAC ਨੇ ਚੋਣ ਦਖਲਅੰਦਾਜ਼ੀ ਵਿੱਚ ਸ਼ਾਮਲ ਛੇ ਈਰਾਨੀ ਕਾਰੁਕੰਨਾਂ ਨੂੰ ਚੋਣ ਦਖਲ ਅੰਦਾਜ਼ੀ ਨਾਲ ਸੂਚੀਬੱਧ ਕੀਤਾ, ਜੋ ਜ਼ਿਆਦਾਤਰ ਹੈਕਿੰਗ ਗਤੀਵਿਧੀਆਂ ਨੂੰ ਸੰਚਾਲਿਤ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ
ਜੁਲਾਈ ਦੇ ਅਖੀਰ ਵਿੱਚ ਸੰਯੁਕਤ ਰਾਸ਼ਟਰ ਵਿੱਚ ਈਰਾਨ ਨੇ ਆਗਾਮੀ ਅਮਰੀਕੀ ਚੋਣਾਂ ਵਿੱਚ ਤਹਿਰਾਨ ਦੇ ਕਥਿਤ ਦਖਲ ਬਾਰੇ ਅਮਰੀਕੀ ਖੁਫੀਆ ਦਾਅਵਿਆਂ ਨੂੰ ਰੱਦ ਕਰ ਦਿੱਤਾ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ 5 ਨਵੰਬਰ ਨੂੰ ਹੋਣ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੀ ਉਪ ਪ੍ਰਧਾਨ ਕਮਲਾ ਹੈਰਿਸ ਨਾਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।