ਈਰਾਨੀ ਜਨਰਲ ਦੀ ਅਮਰੀਕਾ ਨੂੰ ਚਿਤਾਵਨੀ : ਫੌਜ ਦਬਾਅ ਦਾ ਜਵਾਬ ਦੇਣ ਲਈ ਤਿਆਰ
Friday, Jan 01, 2021 - 08:43 PM (IST)
 
            
            ਤਹਿਰਾਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਿਰੀ ਦਿਨਾਂ ’ਚ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਵਧਦੇ ਤਣਾਅ ’ਚ ਈਰਾਨ ਦੇ ਨੀਮ ਫੌਜੀ ਦਸਤੇ ‘ਰਿਵਾਲਿਉਸ਼ਨਰੀ ਗਾਰਡ’ ਦੇ ਚੋਟੀ ਦੇ ਕਮਾਂਡਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਕਿਸੇ ਵੀ ਫੌਜ ਦਬਾਅ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਰਨਲ ਹੁਸੈਨ ਸਲਾਮੀ ਤਹਿਰਾਨ ਯੂਨੀਵਰਸਿਟੀ ’ਚ ਇਕ ਪ੍ਰੋਗਰਾਮ ’ਚ ਬੋਲ ਰਹੇ ਸਨ।
ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef
ਤਹਿਰਾਨ ਯੂਨੀਵਰਸਿਟੀ ’ਚ ਰਿਵਾਲਿਉਸ਼ਨਰੀ ਗਾਰਡ ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੀ ਯਾਦ ’ਚ ਇਕ ਪ੍ਰੋਗਰਾਮ ਆਯਿਜਤ ਕੀਤਾ ਗਿਆ ਸੀ ਜੋ ਤਿੰਨ ਜਨਵਰੀ 2020 ਨੂੰ ਬਗਦਾਦ ’ਚ ਅਮਰੀਕੀ ਡ੍ਰੋਨ ਦੇ ਹਮਲੇ ’ਚ ਮਾਰੇ ਗਏ ਸਨ। ਸਲਾਮੀ ਨੇ ਅਮਰੀਕਾ ਦਾ ਨਾਂ ਲਏ ਬਿਨਾਂ ਕਿਹਾ ਕਿ ਅੱਜ ਸਾਨੂੰ ਕਿਸੇ ਵੀ ਸ਼ਕਤੀ ਦਾ ਸਾਹਮਣਾ ਕਰਨ ’ਚ ਕੋਈ ਸਮੱਸਿਆ, ਚਿੰਤਾ ਜਾਂ ਖਦਸ਼ਾ ਨਹੀਂ ਹੈ। ਅਸੀਂ ਆਪਣੇ ਦੁਸ਼ਮਣਾਂ ਨੂੰ ਲੜਾਈ ’ਚ ਆਖਿਰੀ ਜਵਾਬ ਦੇ ਸਕਦੇ ਹਾਂ।
ਇਹ ਵੀ ਪੜ੍ਹੋ -ਕੈਲੀਫੋਰਨੀਆ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਦੇ ਪਾਰ
ਇਸ ਮੌਕੇ ’ਤੇ ਈਰਾਨ ਦੇ ਚੋਟੀ ਦੇ ਅਧਿਕਾਰੀਆਂ ਦੇ ਨਾਲ ਹੀ ਸੀਰੀਆ, ਫਲਸਤੀਨ ਦੇ ਨੇਤਾ ਅਤੇ ਲੇਬਾਨੀ ਅੰਦੋਲਨ ਦੇ ਨੇਤਾ ਅਤੇ ਸੁਲੇਨਾਮੀ ਦੇ ਪਰਿਵਾਰ ਦੇ ਮੈਂਬਰ ਮੌਜੂਦ ਸਨ। ਬਿ੍ਰਗੇਡੀਅਰ ਜਰਨਲ ਇਸਮਾਈਲ ਘਾਨੀ ਦੇ ਪ੍ਰੋਗਰਾਮ ’ਚ ਅਮਰੀਕਾ ਦਾ ਨਾਂ ਲਏ ਬਿਨਾਂ ਕਿਹਾ ਕਿ ‘ਸ਼ਕਤੀਆਂ’ ਦਾ ਫਿਰ ਤੋਂ ਸਾਹਮਣਾ ਕਰਨ ਨੂੰ ਲੈ ਕੇ ਈਰਾਨ ’ਚ ਡਰ ਨਹੀਂ ਹੈ।
ਈਰਾਨ ਦੇ ਨਿਆਂ ਪਾਲਿਕਾ ਦੇ ਮੁਖੀ ਇਬ੍ਰਾਹਿਮ ਰਾਇਸੀ ਨੇ ਕਿਹਾ ਕਿ ਸੁਲੇਮਾਨੀ ਦੀ ਹੱਤਿਆ ’ਚ ਜਿਨ੍ਹਾਂ ਲੋਕਾਂ ਦੀ ਭੂਮਿਕਾ ਸੀ, ਉਹ ‘ਕਾਨੂੰਨ ਅਤੇ ਨਿਆਂ ਤੋਂ ਬਚ’ ਨਹੀਂ ਸਕਣਗੇ, ਭਲੇ ਹੀ ਉਹ ਅਮਰੀਕਾ ਦੇ ਰਾਸ਼ਟਰਪਤੀ ਕਿਉਂ ਨਾ ਹੋਵੇ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਬ ਜ਼ਰੀਫ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੇਤਰ ’ਚ ਕਿਸੇ ਵੀ ਸੰਭਾਵਿਤ ‘ਸਾਹਸੀ’ ਨਤੀਜਿਆਂ ਦੀ ਜ਼ਿੰਮਵੇਰੀ ਵਾਸ਼ਿੰਗਟਨ ’ਤੇ ਹੋਵੇਗੀ। ਅਮਰੀਕਾ ਨੇ ਬੀ-52 ਬੰਬ ਉਡਾਣ ਦਾ ਸੰਚਾਲਨ ਕਰਨ ਦੇ ਨਾਲ ਹੀ ਫਾਰਸ ਦੀ ਖਾੜੀ ’ਚ ਇਕ ਪ੍ਰਮਾਣੂ ਪਣਡੁੱਬੀ ਭੇਜੀ ਹੈ।
ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            