ਈਰਾਨੀ ਕਮਾਂਡਰਾਂ ਨੇ ਟਰੰਪ ਦੇ ਹਮਲੇ ਤੋਂ ਪਹਿਲਾਂ UK-US ਦੇ ਮਿਲਟਰੀ ਬੇਸ ''ਤੇ ਮਿਜ਼ਾਇਲਾਂ ਦਾਗਣ ਦੀ ਖਿੱਚੀ ਤਿਆਰੀ
Tuesday, Apr 01, 2025 - 12:16 PM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸਕੀਅਨ ਵੱਲੋਂ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਨੂੰ ਰੱਦ ਕੀਤੇ ਜਾਣ ਕਾਰਨ ਈਰਾਨ 'ਤੇ ਨਾਰਾਜ਼ ਹਨ। ਇਸ ਮਗਰੋਂ ਅਮਰੀਕਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਪਰਮਾਣੂ ਸਮਝੌਤੇ 'ਤੇ ਸਹਿਮਤ ਨਹੀਂ ਹੁੰਦਾ ਤਾਂ ਉਸ 'ਤੇ ਹਮਲਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਈਰਾਨ 'ਤੇ ਸਖ਼ਤ ਆਰਥਿਕ ਪਾਬੰਦੀਆਂ ਵੀ ਲਗਾਈਆਂ ਜਾਣਗੀਆਂ।
ਟਰੰਪ ਦੀ ਇਸ ਧਮਕੀ ਮਗਰੋਂ ਈਰਾਨੀ ਸੁਪਰੀਮ ਲੀਡਰ ਐਤੁੱਲ੍ਹਾ ਅਲੀ ਖਾਮਨੇਈ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਈਰਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਈਰਾਨ ਵੱਲੋਂ ਵੀ ਇਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਹੁਣ ਜ਼ਮੀਨਾਂ ਖਰੀਦਣਾ ਹੋਵੇਗਾ ਹੋਰ ਵੀ ਮਹਿੰਗਾ, ਸਰਕਾਰ ਨੇ ਦਰਾਂ 'ਚ ਕੀਤਾ ਵਾਧਾ
ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਦੇ ਹਮਲੇ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਮਰੀਕਾ ਤੇ ਯੂ.ਕੇ. ਦੇ ਡੀਏਗੋ ਗਾਰਸੀਆ ਟਾਪੂ 'ਤੇ ਸਥਿਤ ਮਿਲਟਰੀ ਬੇਸ 'ਤੇ ਹਮਲਾ ਕਰ ਦੇਣਾ ਚਾਹੀਦਾ ਹੈ। ਇਸ ਮਾਮਲੇ 'ਚ ਉੱਥੇ ਪਹਿਲਾਂ ਹੀ 3 ਬੀ-2 ਬਾਂਬਰ ਤਾਇਨਾਤ ਕਰ ਦਿੱਤੇ ਗਏ ਹਨ। ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਸਾਡੇ 'ਤੇ ਹਮਲਾ ਹੋਇਆ ਤਾਂ ਜਵਾਬੀ ਹਮਲੇ ਲਈ ਸਾਡੀਆਂ ਮਿਜ਼ਾਈਲਾਂ ਵੀ ਤਿਆਰ ਹਨ।
ਖਾਮਨੇਈ ਨੇ ਕਿਹਾ ਕਿ ਅਮਰੀਕਾ ਸਾਨੂੰ ਹਮਲਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਜੋ ਕਿ ਮੈਨੂੰ ਨਹੀਂ ਲੱਗਦਾ ਕਿ ਕਦੇ ਹੋਵੇਗਾ, ਪਰ ਜੇਕਰ ਅਜਿਹਾ ਹੋਇਆ ਤਾਂ ਅਸੀਂ ਵੀ ਇਸ ਦਾ ਮੂੰਹਤੋੜ ਜਵਾਬ ਦੇਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਅਮਰੀਕਾ ਦੇਸ਼ 'ਚ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕਰੇਗਾ ਤਾਂ ਇਸ ਦਾ ਜਵਾਬ ਈਰਾਨ ਦੇ ਲੋਕ ਖ਼ੁਦ ਹੀ ਦੇ ਦੇਣਗੇ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e