ਹਟ ਜਾਏਗਾ TikTok ਤੋਂ ਬੈਨ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ

Tuesday, Jul 01, 2025 - 03:59 PM (IST)

ਹਟ ਜਾਏਗਾ TikTok ਤੋਂ ਬੈਨ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ

ਵਾਸ਼ਿੰਗਟਨ (ਰਾਜ ਗੋਗਨਾ)- ਟਿਕਟੌਕ, ਜਿਸ 'ਤੇ ਅਮਰੀਕਾ ਵਿੱਚ ਪਾਬੰਦੀ ਲਗਾਈ ਗਈ ਸੀ, ਹੁਣ ਦੇਸ਼ 'ਚ ਇਸ ਦੇ ਦੁਬਾਰਾ ਉਪਲੱਬਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਗੱਲ ਦਾ ਐਲਾਨ ਕਰਦਿਆਂ ਦੱਸਿਆ ਕਿ ਟਿਕਟੌਕ ਖਰੀਦਣ ਲਈ ਖਰੀਦਦਾਰ ਮਿਲ ਗਏ ਹਨ। ਟਰੰਪ ਨੇ ਇਕ ਅਮਰੀਕੀ ਚੈਨਲ ਨਾਲ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ। 

ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਉਨ੍ਹਾਂ ਖਰੀਦਦਾਰਾਂ ਦੇ ਵੇਰਵਿਆਂ ਦਾ ਐਲਾਨ ਕਰਨਗੇ ਜੋ ਟਿਕਟੌਕ ਖਰੀਦਣ ਲਈ ਅੱਗੇ ਆਏ ਹਨ। ਹਾਲਾਂਕਿ ਟਰੰਪ ਨੇ ਯਾਦ ਦਿਵਾਇਆ ਕਿ ਇਸ ਸੌਦੇ ਲਈ ਚੀਨ ਨੂੰ ਆਪਣੀ ਮਨਜ਼ੂਰੀ ਦੇਣੀ ਪਵੇਗੀ। ਟਰੰਪ ਨੇ ਉਮੀਦ ਜਤਾਈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦੇਣਗੇ। 

ਇਹ ਵੀ ਪੜ੍ਹੋ- ਹਵਾਈ ਯਾਤਰੀ ਦੇਣ ਧਿਆਨ ! ਜਾਰੀ ਹੋ ਗਈ ਐਡਵਾਈਜ਼ਰੀ, ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਆਦੇਸ਼ਾਂ ਅਨੁਸਾਰ, ਟਿਕਟੌਕ 'ਤੇ 19 ਜਨਵਰੀ, 2025 ਤੋਂ ਅਮਰੀਕਾ ਵਿੱਚ ਪਾਬੰਦੀ ਲਗਾਈ ਗਈ ਸੀ। ਇਸ ਦਾ ਕਾਰਨ ਇਹ ਸੀ ਕਿ ਟਿਕਟੌਕ ਦੀ ਚੀਨੀ ਮੂਲ ਕੰਪਨੀ ਇਸ ਨੂੰ ਵੇਚਣ ਲਈ ਤਿਆਰ ਨਹੀਂ ਸੀ। ਹਾਲਾਂਕਿ, ਅਜਿਹੀਆਂ ਰਿਪੋਰਟਾਂ ਸਨ ਕਿ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਟਿਕਟੌਕ ਤੋਂ ਬੈਨ ਹਟਾ ਦਿੱਤਾ ਜਾਵੇਗਾ। 

ਅਮਰੀਕੀ ਪਾਬੰਦੀ ਲਾਗੂ ਹੋਣ ਤੋਂ ਬਾਅਦ ਟਿਕਟੌਕ ਨੇ ਐਲਾਨ ਕੀਤਾ ਕਿ ਉਹ 19 ਜਨਵਰੀ 2025 ਤੋਂ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਦੇਵੇਗੀ। ਇਸ ਮਗਰੋਂ ਜਦੋਂ ਯੂਜ਼ਰਜ਼ ਨੇ ਐਪ ਖੋਲ੍ਹੀ ਤਾਂ ਸਕ੍ਰੀਨ 'ਤੇ ਇੱਕ ਮੈਸੇਜ ਆਇਆ, "ਬਦਕਿਸਮਤੀ ਨਾਲ, ਟਿੱਕਟੌਕ 'ਤੇ ਅਮਰੀਕੀ ਪਾਬੰਦੀ 19 ਜਨਵਰੀ ਤੋਂ ਲਾਗੂ ਹੋ ਗਈ ਹੈ। ਤੁਸੀਂ ਇਸ ਸਮੇਂ ਟਿੱਕਟੌਕ ਦੀ ਵਰਤੋਂ ਨਹੀਂ ਕਰ ਸਕਦੇ।" ਕੰਪਨੀ ਨੇ ਦੁੱਖ ਪ੍ਰਗਟ ਕੀਤਾ ਕਿ ਬਾਈਡੇਨ ਸਰਕਾਰ ਦੁਆਰਾ ਲਿਆਂਦੇ ਗਏ ਕਾਨੂੰਨ ਨੇ ਉਸ ਕੋਲ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਛੱਡਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ ; BJP ਨੇ ਨਵੇਂ ਸੂਬਾ ਪ੍ਰਧਾਨ ਦਾ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News