ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣ ’ਤੇ ਈਰਾਨ ਨੂੰ ਭੁਗਤਣੇ ਪੈਣਗੇ ਗੰਭੀਰ ਨਤੀਜੇ : ਇਜ਼ਰਾਈਲ
Saturday, Jul 05, 2025 - 05:55 AM (IST)

ਯੇਰੂਸ਼ਲਮ – ਇਜ਼ਰਾਈਲ ਨੇ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ਅੱਗੇ ਨਾ ਵਧਾਉਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਕਿਹਾ,‘‘ਈਰਾਨੀ ਪ੍ਰੋਗਰਾਮ ’ਤੇ ਇਜ਼ਰਾਈਲ ਦੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਆਈ। ਸਾਡੇ ਕੋਲ ਉਨ੍ਹਾਂ ਦੀਆਂ ਸਰਗਰਮੀਆਂ ਦਾ ਪਤਾ ਲਾਉਣ ਦੀ ਪੂਰੀ ਸਮਰੱਥਾ ਅਤੇ ਜੇ ਸਾਨੂੰ ਲੱਗਾ ਕਿ ਉਹ ਉਸੇ ਰਸਤੇ ’ਤੇ ਵਾਪਸ ਜਾ ਰਹੇ ਹਨ ਤਾਂ ਸਾਨੂੰ ਫੈਸਲਾ ਲੈਣਾ ਪਵੇਗਾ।