''ਜੇਕਰ ਖਾਮੇਨੇਈ ''ਤੇ ਹਮਲਾ ਹੋਇਆ ਤਾਂ ਹੱਥ ਵੱਢ ਦਿਆਂਗੇ!'' ਈਰਾਨ ਦੀ ਟਰੰਪ ਨੂੰ ਸਿੱਧੀ ਧਮਕੀ ਨੇ ਵਧਾਇਆ ਜੰਗ ਦਾ ਖ਼ਤਰਾ

Wednesday, Jan 21, 2026 - 12:57 PM (IST)

''ਜੇਕਰ ਖਾਮੇਨੇਈ ''ਤੇ ਹਮਲਾ ਹੋਇਆ ਤਾਂ ਹੱਥ ਵੱਢ ਦਿਆਂਗੇ!'' ਈਰਾਨ ਦੀ ਟਰੰਪ ਨੂੰ ਸਿੱਧੀ ਧਮਕੀ ਨੇ ਵਧਾਇਆ ਜੰਗ ਦਾ ਖ਼ਤਰਾ

ਦੁਬਈ (ਏਜੰਸੀ) : ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਬਹੁਤ ਹੀ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਈਰਾਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਵਿਰੁੱਧ ਕੋਈ ਵੀ ਕਾਰਵਾਈ ਕੀਤੀ ਗਈ, ਤਾਂ ਉਹ ਇਸ ਦਾ ਭਿਆਨਕ ਜਵਾਬ ਦੇਣਗੇ।

ਇਹ ਵੀ ਪੜ੍ਹੋੋ: ਅਮਰੀਕਾ 'ਚੋਂ 26 ਲੱਖ ਪ੍ਰਵਾਸੀ ਡਿਪੋਰਟ ! ਟਰੰਪ ਨੇ ਪਹਿਲੇ ਸਾਲ ਦੇ ਰਿਪੋਰਟ ਕਾਰਡ 'ਚ ਗਿਣਵਾਈਆਂ ਉਪਲਬਧੀਆਂ

'ਜੇ ਹੱਥ ਵਧਾਇਆ ਤਾਂ ਹੱਥ ਵੱਢ ਦਿਆਂਗੇ' 

ਈਰਾਨੀ ਹਥਿਆਰਬੰਦ ਬਲਾਂ ਦੇ ਬੁਲਾਰੇ ਜਨਰਲ ਅਬੋਲਫਜ਼ਲ ਸ਼ੇਕਰਚੀ ਨੇ ਕਿਹਾ, "ਟਰੰਪ ਜਾਣਦੇ ਹਨ ਕਿ ਜੇਕਰ ਸਾਡੇ ਨੇਤਾ ਵੱਲ ਹਮਲੇ ਦਾ ਕੋਈ ਵੀ ਹੱਥ ਵਧਿਆ, ਤਾਂ ਅਸੀਂ ਨਾ ਸਿਰਫ ਉਹ ਹੱਥ ਵੱਢਾਂਗੇ, ਸਗੋਂ ਉਨ੍ਹਾਂ ਦੀ ਦੁਨੀਆ ਨੂੰ ਵੀ ਅੱਗ ਲਗਾ ਦਿਆਂਗੇ।" ਦਰਅਸਲ, ਰਾਸ਼ਟਰਪਤੀ ਟਰੰਪ ਨੇ ਇਕ ਇੰਟਰਵਿਊ ਦੌਰਾਨ ਖਾਮੇਨੇਈ ਨੂੰ 'ਬੀਮਾਰ ਆਦਮੀ' ਦੱਸਿਆ ਸੀ ਅਤੇ ਕਿਹਾ ਸੀ ਕਿ ਹੁਣ ਈਰਾਨ ਵਿੱਚ ਨਵੀਂ ਲੀਡਰਸ਼ਿਪ ਦਾ ਸਮਾਂ ਆ ਗਿਆ ਹੈ।

ਇਹ ਵੀ ਪੜ੍ਹੋ: ਪਟੜੀ 'ਤੇ ਆ ਡਿੱਗੀ ਕੰਧ ! ਉੱਤੋਂ ਆ ਗਈ ਸਵਾਰੀਆਂ ਨਾਲ ਭਰੀ ਟਰੇਨ, 2 ਦਿਨਾਂ 'ਚ ਦੂਜੇ ਹਾਦਸੇ ਨਾਲ ਕੰਬਿਆ ਸਪੇਨ

ਪ੍ਰਦਰਸ਼ਨਾਂ ਕਾਰਨ ਈਰਾਨ 'ਚ ਮਾਤਮ: 4500 ਤੋਂ ਵੱਧ ਮੌਤਾਂ 

ਈਰਾਨ ਵਿੱਚ 28 ਦਸੰਬਰ ਤੋਂ ਅਰਥਵਿਵਸਥਾ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ। ਮਨੁੱਖੀ ਅਧਿਕਾਰ ਸੰਗਠਨਾਂ (HRANA) ਅਨੁਸਾਰ, ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਘੱਟੋ-ਘੱਟ 4,519 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਡਾ ਅੰਕੜਾ ਹੈ। ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਵੀ ਹਜ਼ਾਰਾਂ ਮੌਤਾਂ ਦੀ ਗੱਲ ਕਬੂਲ ਕੀਤੀ ਹੈ, ਪਰ ਉਨ੍ਹਾਂ ਨੇ ਇਸ ਹਿੰਸਾ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀਆਂ ਦੀ No Entry ! 'ਟਰੰਪ ਰਾਜ' 'ਚ 8000 ਵਿਦਿਆਰਥੀਆਂ ਦੇ ਵੀਜ਼ੇ ਰੱਦ

ਪੁਲਸ ਦੀ 3 ਦਿਨਾਂ ਦੀ ਅੰਤਿਮ ਚੇਤਾਵਨੀ 

ਈਰਾਨ ਵਿੱਚ ਹੁਣ ਤੱਕ 26,300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਈਰਾਨ ਦੇ ਪੁਲਸ ਮੁਖੀ ਜਨਰਲ ਅਹਿਮਦ ਰਜ਼ਾ ਰਦਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਆਤਮ-ਸਮਰਪਣ ਕਰਨ ਲਈ 3 ਦਿਨਾਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਬਹਿਕਾਵੇ ਵਿੱਚ ਆ ਕੇ 'ਸਿਪਾਹੀ' ਬਣ ਗਏ ਹਨ, ਜੇਕਰ ਉਹ ਆਤਮ-ਸਮਰਪਣ ਕਰਦੇ ਹਨ ਤਾਂ ਉਨ੍ਹਾਂ ਦੀ ਸਜ਼ਾ ਘੱਟ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹਵਾ 'ਚ ਉੱਡਣ ਲੱਗਣਗੀਆਂ ਕਾਰਾਂ ਤੇ ਘਰ ! ਧਰਤੀ 'ਤੇ ਬੇਹੱਦ ਭਾਰੀ '7 ਸਕਿੰਟ', ਜਾਣੋ ਪੂਰਾ ਮਾਮਲਾ

ਅਮਰੀਕਾ ਨੇ ਤਾਇਨਾਤ ਕੀਤਾ ਜੰਗੀ ਬੇੜਾ 

ਵਧਦੇ ਤਣਾਅ ਦੇ ਮੱਦੇਨਜ਼ਰ, ਅਮਰੀਕਾ ਨੇ ਆਪਣਾ ਪਰਮਾਣੂ ਊਰਜਾ ਨਾਲ ਚੱਲਣ ਵਾਲਾ ਜੰਗੀ ਬੇੜਾ 'USS ਇਬਰਾਹਿਮ ਲਿੰਕਨ' (USS Abraham Lincoln) ਮਿਡਲ ਈਸਟ ਵੱਲ ਰਵਾਨਾ ਕਰ ਦਿੱਤਾ ਹੈ। ਜਹਾਜ਼ਾਂ ਦੀ ਟਰੈਕਿੰਗ ਦੇ ਅੰਕੜਿਆਂ ਅਨੁਸਾਰ, ਇਹ ਜੰਗੀ ਬੇੜਾ ਹਿੰਦ ਮਹਾਸਾਗਰ ਵਿੱਚੋਂ ਲੰਘ ਰਿਹਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਖਾੜੀ ਖੇਤਰ ਵਿੱਚ ਪਹੁੰਚ ਜਾਵੇਗਾ। 

ਇਹ ਵੀ ਪੜ੍ਹੋ: ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News